ਮੁੰਬਈ (ਬਿਊਰੋ)— ਮਸ਼ਹੂਰ ਪਲੇਅਬੈਕ ਸਿੰਗਰ ਐੱਮ. ਐੱਸ. ਰਾਜੇਸ਼ਵਰੀ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਰਾਜੇਸ਼ਵਰੀ ਨੇ ਬੁੱਧਵਾਰ ਨੂੰ ਚੇਨਈ 'ਚ ਆਪਣੇ ਆਖਰੀ ਸਾਹ ਪੂਰੇ ਕੀਤੇ ਸਨ। ਤੁਹਾਨੂੰ ਦੱਸ ਦੇਈਏ ਰਾਜੇਸ਼ਵਰੀ ਦੀ ਪਛਾਣ ਬਾਲ ਕਲਾਕਾਰਾਂ ਨੂੰ ਅਵਾਜ਼ ਦੇਣ ਲਈ ਰਹੀ ਹੈ। ਉਨ੍ਹਾਂ ਕਮਲ ਹਸਨ ਦੀ ਪਹਿਲੀ ਫਿਲਮ 'ਕੋਲਾਥੂਰ ਕਨੰਮਾ ਤੋਂ ਟਾਊਨ ਬਸਟ' 'ਚ ਚਿਤੂ ਕੂਰਵੀ ਸੇਦੀ ਥੇਰਿਯੂਮਾ...' ਗੀਤਾ ਗਾਇਆ ਸੀ।
ਰਾਜੇਸ਼ਵਰੀ ਆਪਣੇ ਕਰੀਅਰ 'ਚ 500 ਤੋਂ ਜ਼ਿਆਦਾ ਗੀਤ ਗਾ ਚੁੱਕੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਦੀ ਸ਼ਾਮ ਨੂੰ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਐੱਮ. ਐੱਸ. ਰਾਜੇਸ਼ਵਰੀ ਦੇ ਬੇਟੇ ਰਾਜ ਵੇਕੇਂਟੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੇ ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਹਿੰਦੀ ਭਾਸ਼ਾ 'ਚ ਕਈ ਗੀਤ ਗਾਏ ਸਨ।