FacebookTwitterg+Mail

ਪਾਕਿਸਤਾਨ ਇਸ ਅਦਾਕਾਰਾ ਦੇ ਬਦਲੇ ਕਸ਼ਮੀਰ ਦੇਣ ਨੂੰ ਹੋ ਗਿਆ ਸੀ ਤਿਆਰ, ਨਾਂ ਜਾਣ ਲੱਗੇਗਾ ਝਟਕਾ

madhuri dixit
02 February, 2018 10:56:15 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਅਭਿਨੈ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦੀ ਇਕ ਝਲਕ ਪਾਉਣ ਲਈ ਲੋਕ ਬੇਤਾਬ ਰਹਿੰਦੇ ਹਨ। ਭਾਰਤੀ ਲੋਕਾਂ ਦੇ ਨਾਲ-ਨਾਲ ਪਾਕਿਸਤਾਨ 'ਚ ਵੀ ਉਨ੍ਹਾਂ ਦੇ ਕਈ ਦੀਵਾਨੇ ਹਨ। ਅੱਜ ਅਸੀਂ ਤੁਹਾਨੂੰ ਮਾਧੁਰੀ ਦੇ ਅਜਿਹੇ ਹੀ ਇਕ ਕਿੱਸੇ ਦੇ ਬਾਰੇ 'ਚ ਦੱਸਾਂਗੇ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਪਾਕਿਸਤਾਨ 'ਚ ਮੌਜੂਦ ਇਕ ਮਾਧੁਰੀ ਦੀਕਸ਼ਿਤ ਦੇ ਤਗੜੇ ਫੈਨ ਨੇ ਖੁੱਲ੍ਹੇਆਮ ਕਹਿ ਦਿੱਤਾ ਸੀ ਕਿ, ''ਜੇਕਰ ਹਿੰਦੁਸਤਾਨ ਮਾਧੁਰੀ ਦੀਕਸ਼ਿਤ ਨੂੰ ਪਾਕਿਸਤਾਨ ਨੂੰ ਦੇ ਦੇਵੇਂ ਤਾਂ ਅਸੀਂ ਵੀ ਬਿਨਾਂ ਜੰਗ ਕਰੇ ਕਸ਼ਮੀਰ ਦਾ ਥੋੜ੍ਹਾ ਹਿੱਸਾ ਦੇਣ ਨੂੰ ਤਿਆਰ ਹਾਂ।'' ਹੁਣ ਇਸ ਗੱਲ ਨੂੰ ਜਾਣ ਕੇ ਤੁਸੀਂ ਵੀ ਇਹ ਪਤਾ ਲੱਗ ਗਿਆ ਹੋਵੇਗਾ ਕਿ ਮਾਧੁਰੀ ਦੀ ਲੋਕਪ੍ਰਿਯਤਾ ਸਿਰਫ ਹਿੰਦੁਸਤਾਨ 'ਚ ਹੀ ਨਹੀਂ ਬਲਿਕ ਵਿਦੇਸ਼ਾਂ 'ਚ ਵੀ ਖੂਬ ਹੈ ਤੇ ਲੋਕ ਉਨ੍ਹਾਂ ਦੀ ਦੀਵਾਨਗੀ 'ਚ ਇਸ ਹੱਦ ਤੱਕ ਪਾਗਲ ਹਨ ਕਿ ਉਨ੍ਹਾਂ ਨੂੰ ਦੇਖਣ ਲਈ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1984 'ਚ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ 'ਅਬੋਧ' ਨਾਲ ਕੀਤੀ ਸੀ ਪਰ ਕਮਜ਼ੋਰ ਕਹਾਣੀ ਤੇ ਨਿਰਦੇਸ਼ਨ ਕਾਰਨ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਨਾਲ ਨਕਾਰ ਦਿੱਤੀ ਗਈ। ਸਾਲ 1984 ਤੋਂ 1988 ਤੱਕ ਉਹ ਫਿਲਮ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਉਣ ਲਈ ਸੰਘਰਸ਼ ਕਰਦੀ ਰਹੀ।

Punjabi Bollywood Tadka

'ਅਬੋਧ' ਤੋਂ ਬਾਅਦ ਉਨ੍ਹਾਂ ਨੂੰ ਜੋ ਵੀ ਭੂਮਿਕਾ ਮਿਲੀ ਉਹ ਉਸ ਨੂੰ ਸਵੀਕਾਰ ਕਰਦੀ ਗਈ। ਇਸ ਵਿਚਕਾਰ ਉਨ੍ਹਾਂ ਨੇ 'ਸਵਾਤੀ', 'ਆਵਾਰਾ', 'ਬਾਪ', 'ਜ਼ਮੀਨ', 'ਮੋਹਰੇ', 'ਹਿਫਾਜ਼ਤ' ਵਰਗੀਆਂ ਬੀ-ਗਰੇਡ ਫਿਲਮਾਂ 'ਚ ਕੰਮ ਕੀਤਾ, ਜੋ ਫਲਾਪ ਰਹੀਆਂ।

Punjabi Bollywood Tadka


Tags: Madhuri DixitPakistanAbodhBollywood Celebrityਮਾਧੁਰੀ ਦੀਕਸ਼ਿਤ

Edited By

Chanda Verma

Chanda Verma is News Editor at Jagbani.