FacebookTwitterg+Mail

ਰਾਣੀ ਦੀ 'ਹਿੱਚਕੀ' ਦੇਖ ਭਾਵੁਕ ਹੋਈ ਮਾਧੁਰੀ, ਪੋਸਟ ਕੀਤਾ ਇਹ ਰੀਵਿਊ

madhuri dixit
17 March, 2018 05:23:10 PM

ਮੁੰਬਈ (ਬਿਊਰੋ)— ਰਾਣੀ ਮੁਖਰਜੀ ਇਨੀਂ ਦਿਨੀਂ ਆਪਣੀ ਫਿਲਮ 'ਹਿੱਚਕੀ' ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ ਵਿਚ ਮਾਧੁਰੀ ਦਿਕਸ਼ਿਤ ਨੇ ਰਾਣੀ ਦੀ ਇਸ ਫਿਲਮ ਨੂੰ ਦੇਖਿਆ ਜਿਸ ਤੋਂ ਬਾਅਦ ਉਹ ਕਾਫੀ ਭਾਵੁਕ ਹੋ ਗਈ। ਦਰਅਸਲ, ਬੁੱਧਵਾਰ ਨੂੰ ਰਾਣੀ ਨੇ ਆਪਣੀ ਇਸ ਫਿਲਮ ਲਈ ਯਸ਼ਰਾਜ ਸਟੂਡੀਓ ਵਿਚ ਸਪੈਸ਼ਲ ਸਕਰੀਨਿੰਗ ਰੱਖੀ ਜਿਸ ਨੂੰ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇੱਥੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਹੁਣ ਮਾਧੁਰੀ ਨੇ ਆਪਣਾ ਰੀਵਿਊ ਦਿੱਤਾ ਹੈ।

Punjabi Bollywood Tadka

ਮਾਧੁਰੀ ਤੋਂ ਇਲਾਵਾ ਰੇਖਾ, ਕਰਨ ਜੌਹਰ, ਸ਼ਿਲਪਾ ਸ਼ੈਟੀ ਸਮੇਤ ਕਈ ਹਸਤੀਆਂ ਨੇ ਫਿਲਮ ਨੂੰ ਪਸੰਦ ਕੀਤਾ।

 


ਮਾਧੁਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗਰਾਮ 'ਤੇ ਰਾਣੀ ਨਾਲ ਆਪਣੀ ਇਕ ਤਸਵੀਰ ਪੋਸਟ ਕਰਕੇ ਲਿਖਿਆ,''ਹਿੱਚਕੀ ਦਿਲ ਨੂੰ ਛੂ ਲੈਣ ਵਾਲੀ ਫਿਲਮ ਹੈ ਜਿਸ ਦੀ ਕਹਾਣੀ ਲਾਜਵਾਬ ਹੈ। ਇਸ ਦੀ ਕਾਸਟ ਅਤੇ ਕੰਟੈਂਟ ਦੋਵੇਂ ਹੀ ਵਧੀਆ ਅਤੇ ਮਜ਼ਬੂਤ ਹੈ। ਰਾਣੀ ਨੇ ਕਾਫੀ ਵਧੀਆ ਕੰਮ ਕੀਤਾ ਹੈ ਅਤੇ ਸਿਧਾਰਥ ਮਲਹੋਤਰਾ ਦਾ ਨਿਰਦੇਸ਼ਨ ਵੀ ਕਾਬੀਲ-ਏ-ਤਾਰੀਫ ਹੈ।''
2014 ਵਿਚ ਆਈ ਫਿਲਮ 'ਮਰਦਾਨੀ' ਤੋਂ ਬਾਅਦ ਹੁਣ ਰਾਣੀ ਇਕ ਵਾਰ ਇਕ ਨਵੇਂ ਵਿਸ਼ੇ 'ਤੇ ਫਿਲਮ ਲੈ ਕੇ ਆਈ ਹੈ। ਇਸ ਫਿਲਮ 'ਚ ਰਾਣੀ ਇਕ ਅਜਿਹੀ ਟੀਚਰ ਦੀ ਭੂਮਿਕਾ ਨਿਭਾ ਰਹੀ ਹੈ ਜਿਸ ਨੂੰ ਹਿੱਚਕੀ ਦੀ ਪਰੇਸ਼ਾਨੀ ਹੈ। ਇਸ ਰੋਗ ਦੇ ਚਲਦੇ ਉਨ੍ਹਾਂ ਨੂੰ ਸਾਰੀਆਂ ਪਰੇਸ਼ਾਨੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਅੱਗੇ ਆਉਂਦੀ ਹੈ।


Tags: Rani MukerjiMadhuri DixitHichkiSiddharth MalhotraInstagram

Edited By

Manju

Manju is News Editor at Jagbani.