FacebookTwitterg+Mail

ਸ਼੍ਰੀਦੇਵੀ ਨੂੰ ਰਿਪਲੇਸ ਕਰਦੇ ਹੀ ਮਾਧੁਰੀ ਦੀ ਚਮਕੀ ਕਿਸਮਤ, ਦਿਖਿਆ ਦਮਦਾਰ ਅੰਦਾਜ਼

madhuri dixit
26 March, 2018 05:06:24 PM

ਮੁੰਬਈ (ਬਿਊਰੋ)— ਮਾਧੁਰੀ ਦਿਕਸ਼ਿਤ ਇਨੀਂ ਦਿਨੀਂ ਆਪਣੀ ਅਗਲੀ ਮਰਾਠੀ ਫਿਲਮ 'ਬਕੇਟ ਲਿਸਟ' ਨੂੰ ਲੈ ਕੇ ਚਰਚਾ ਵਿਚ ਬਣੀ ਹੋਈ ਹੈ।  ਆਪਣੀ ਇਸ ਫਿਲਮ ਨਾਲ ਉਹ ਮਰਾਠੀ ਸਿਨੇਮਾ ਵਿਚ ਕਦਮ ਰੱਖ ਰਹੀ ਹੈ। ਉਥੇ ਹੀ ਦੂਜੇ ਪਾਸੇ ਫੈਨਸ ਉਨ੍ਹਾਂ ਨੂੰ ਨਵੇਂ ਅੰਦਾਜ਼ ਵਿਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਹਾਲ ਹੀ ਵਿਚ ਮਧੁਰੀ ਦੀ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਮਧੁਰੀ ਫਿਲਹਾਲ ਆਪਣੀ ਪਹਿਲੀ ਮਰਾਠੀ ਫਿਲਮ 'ਬਕੇਟ ਲਿਸਟ' ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਹੈ। ਫਿਲਮ ਦਾ ਟੀਜ਼ਰ ਹਾਲ ਹੀ ਵਿਚ ਰਿਲੀਜ਼ ਹੋਇਆ ਹੈ। ਟੀਜ਼ਰ ਵਿਚ ਤੁਹਾਨੂੰ ਇਕ ਮਹਿਲਾ ਦੇ ਸਾਰੇ ਰੂਪ ਦੇਖਣ ਨੂੰ ਮਿਲਣਗੇ।


ਮਧੁਰੀ ਨੇ ਆਪਣੇ ਇਕ ਟਵੀਟ ਕਰ ਕਿਹਾ, ''ਮੇਰੀ 'ਬਕੇਟ ਲਿਸਟ' ਲਗਾਤਾਰ ਬਦਲਦੀ ਰਹੀ ਹੈ ਕਿਉਂਕਿ ਮੈਂ ਆਪਣੇ ਲਈ ਨਵੀਂ ਚੁਨੌਤੀਆਂ ਖੋਜਦੀ ਰਹਿੰਦੀ ਹਾਂ। ਜਿਵੇਂ ਹੀ ਮੈਂ ਆਪਣੇ ਕੰਮ ਪੂਰੇ ਕਰ ਲੈਂਦੀ ਹਾਂ, ਮੈਂ ਆਪਣੀ ਸੂਚੀ ਵਿਚ ਅਜਿਹੇ ਨਵੇਂ ਕੰਮ ਜੋੜ ਲੈਂਦੀ ਹਾਂ ਜੋ ਮੈਂ ਕਰਨਾ ਚਾਹੁੰਦੀ ਹਾਂ, ਪਰ ਆਖਿਰਕਾਰ ਇਹ ਜ਼ਿੰਦਗੀ ਨੂੰ ਗਲੇ ਲਗਾਉਣ ਅਤੇ ਇਸ ਯਾਤਰਾ ਦਾ ਆਨੰਦ ਲੈਣ ਨਾਲ ਜੁੜਿਆ ਹੈ।''

Punjabi Bollywood Tadka
ਖਬਰ ਸੀ ਕਿ 21 ਸਾਲ ਬਾਅਦ ਮਧੁਰੀ ਅਤੇ ਸੰਜੈ ਦੀ ਜੋੜੀ ਵਾਪਸੀ ਕਰ ਰਹੀ ਹੈ। 'ਸ਼ਿੱਦਤ' ਵਿਚ ਵਰੁਣ ਧਵਨ, ਆਲੀਆ ਭੱਟ, ਸੋਨਾਕਸ਼ੀ ਸਿੰਹਾ ਅਤੇ ਆਦਿੱਤਿਆ ਰਾਏ ਕਪੂਰ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਇਸ ਤੋਂ ਬਾਅਦ ਮਧੁਰੀ 'ਟੋਟਲ ਧਮਾਲ' ਵਿਚ ਦਿਖਾਈ ਦੇਵੇਗੀ। 'ਬਕੇਟ ਲਿਸਟ' ਫਿਲਮ ਮਹਿਲਾ ਪ੍ਰਧਾਨ ਵਿਸ਼ੇ 'ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਹਰ ਕਿਸੇ ਦੇ ਦਿਲ ਨੂੰ ਛੂਹਣ ਵਾਲੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Madhuri DixitShiddatBucket ListTeaserAlia BhattSanjay DuttSonakshi SinhaVarun Dhawan

Edited By

Manju

Manju is News Editor at Jagbani.