FacebookTwitterg+Mail

ਮਾਧੁਰੀ ਨੂੰ ਲੈ ਕੇ ਇਹ ਅਦਾਕਾਰ ਸੀ Over Possessive , ਆਖਰ ਕਿਉਂ ਰੱਖਦਾ ਸੀ ਅਮਿਤਾਭ ਤੋਂ ਦੂਰ

madhuri dixit and anil kapoor
06 June, 2017 09:25:38 AM

ਮੁੰਬਈ— ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਸ਼ਾਮਲ ਰਹੀ ਮਾਧੁਰੀ ਦੀਕਸ਼ਿਤ ਨੇ ਕਈ ਦਹਾਕਿਆਂ ਤੱਕ ਫਿਲਮ ਇੰਡਸਟਰੀ 'ਤੇ ਰਾਜ਼ ਕੀਤਾ। 90 ਦੇ ਦਹਾਕੇ 'ਚ ਤਾਂ ਉਹ ਸਫਲਤਾ ਦੀ ਚੋਟੀ 'ਤੇ ਰਹੀ ਪਰ ਉਨ੍ਹਾਂ ਨੇ ਕਦੀ ਅਮਿਤਾਭ ਬੱਚਨ ਦੇ ਨਾਲ ਕੰਮ ਨਹੀਂ ਕੀਤਾ। ਅਸਲ 'ਚ ਇਸ ਦੀ ਵਜ੍ਹਾ ਸੀ ਅਨਿਲ ਕਪੂਰ। ਕਿਹਾ ਜਾਂਦਾ ਹੈ ਕਿ ਅਨਿਲ ਕਪੂਰ ਨਹੀਂ ਚਾਹੁੰਦੇ ਹਨ ਕਿ ਮਾਧੁਰੀ ਅਮਿਤਾਭ ਦੇ ਨਾਲ ਕੰਮ ਕਰੇ।
ਜਾਣਕਾਰੀ ਮੁਤਾਬਕ ਮਾਧੁਰੀ ਦੀਕਸ਼ਿਤ ਨੇ 80 ਦੇ ਦਹਾਕੇ 'ਚ ਬਾਲੀਵੁੱਡ 'ਚ ਡੈਬਿਊ ਕੀਤਾ ਸੀ।Punjabi Bollywood Tadkaਬੇਸ਼ੱਕ 90 ਦੇ ਦਹਾਕੇ 'ਚ ਇਹ ਵੀ ਸੀ ਕਿ ਫਲਾਪ ਹੋ ਰਹੀਆਂ ਫਿਲਮਾਂ ਨੇ ਮਾਧੁਰੀ ਦੀ ਤਰੱਕੀ ਦੇ ਰਸਤੇ 'ਚ ਰੋੜੇ ਅਟਕਾ ਦਿੱਤੇ ਸਨ ਅਤੇ ਕੋਈ ਵੀ ਹੀਰੋ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਨਹੀਂ ਸਨ। ਉਸ ਸਮੇਂ 'ਚ ਅਨਿਲ ਕਪੂਰ ਮਾਧੁਰੀ ਲਈ ਮਸੀਹਾ ਬਣ ਕੇ ਆਏ।Punjabi Bollywood Tadkaਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਨੇ 'ਪੁਕਾਰ', 'ਰਾਮ ਲਖਨ', 'ਹਿਫਾਜ਼ਤ', 'ਪਰਿੰਦਾ', 'ਕਿਸ਼ਨ ਕਨ੍ਹਈਆ', 'ਜੀਵਨ ਏਕ ਸੰਘਰਸ਼', 'ਘਰਵਾਲੀ ਬਾਹਰਵਾਲੀ', 'ਦਿਲ ਤੇਰਾ ਆਸ਼ਿਕ', 'ਖੇਲ', 'ਬੇਟਾ', ਤੇਜ਼ਾਬ' ਵਰਗੀਆਂ ਕਈ ਬਲਾਕਬਸਟਰ ਅਤੇ ਸੁਪਰਹਿੱਟ ਫਿਲਮਾਂ ਦਿੱਤੀਆਂ। ਉਸ ਸਮੇਂ ਅਨਿਲ ਕਪੂਰ ਤਾਂ ਸਟਾਰ ਸਨ ਹੀ, ਉਨ੍ਹਾਂ ਨੇ ਮਾਧੁਰੀ ਨੂੰ ਵੀ ਸੁਪਰਸਟਾਰ ਬਣਾ ਦਿੱਤਾ।Punjabi Bollywood Tadkaਮੀਡੀਆ ਰਿਪੋਰਟਜ਼ ਮੁਤਾਬਕ ਅਨਿਲ ਕਪੂਰ ਅਤੇ ਮਾਧੁਰੀ ਦਾ ਨਾਂ ਇਕ-ਦੂਜੇ ਨਾਲ ਜੁੜਣ ਲੱਗ ਗਿਆ ਸੀ। ਲੋਕ ਮਾਧੁਰੀ ਨੂੰ ਅਨਿਲ ਕਪੂਰ ਦੀ ਜ਼ਿੰਦਗੀ ਦਾ ਹਿੱਸਾ ਮੰਨਣ ਲੱਗ ਪਏ ਸਨ। ਦੂਜੇ ਪਾਸੇ ਅਨਿਲ ਕਪੂਰ ਵੀ ਮਾਧੁਰੀ ਨੂੰ ਆਪਣੀ ਹਰ ਫਿਲਮ 'ਚ ਲੈਣ ਲਈ ਜ਼ੋਰ ਲਗਾਉਂਦੇ।Punjabi Bollywood Tadkaਫਿਲਮੀ ਪਰਦੇ 'ਤੇ ਦੋਹਾਂ ਵਿਚਕਾਰ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ ਪਰ ਇਹ ਕੈਮਿਸਟਰੀ ਕਦੋਂ ਆਫ-ਸਕ੍ਰੀਨ ਹੋ ਗਈ, ਇਸ ਬਾਰੇ ਪਤਾ ਨਹੀਂ ਚੱਲਿਆ।Punjabi Bollywood Tadkaਹਰ ਨਿਰਮਾਤਾ-ਨਿਰਦੇਸ਼ਕ ਤੋਂ ਉਹ ਰਿਕਵੈਸਟ ਕਰਦੇ ਕਿ ਉਨ੍ਹਾਂ ਦੀ ਫਿਲਮ 'ਚ ਮਾਧੁਰੀ ਨੂੰ ਹੀ ਲਿਆ ਜਾਵੇ। ਮਾਧੁਰੀ ਨੂੰ ਲੈ ਕੇ ਅਨਿਲ ਕਪੂਰ ਸ਼ਾਇਦ ਓਵਰ ਪੋਜ਼ੈਸਿਵ ਹੋ ਗਏ ਸਨ, ਕਿਉਂਕਿ ਉਨ੍ਹਾਂ ਨੂੰ ਲੱਗਣ ਲੱਗਾ ਸੀ ਕਿ ਮਾਧੁਰੀ ਦਾ ਕੈਰੀਅਰ ਉਨ੍ਹਾਂ ਦੇ ਕਾਰਨ ਤੋਂ ਸਵਰਿਆ ਹੈ।Punjabi Bollywood Tadka
ਇਹੀ ਵਜ੍ਹਾ ਰਹੀ ਕਿ ਅਨਿਲ ਕਪੂਰ ਨੇ ਮਾਧੁਰੀ ਨੂੰ ਅਮਿਤਾਭ ਬੱਚਨ ਦੇ ਨਾਲ ਕਦੀ ਕੰਮ ਨਹੀਂ ਕਰਨ ਦਿੱਤਾ।


Tags: madhuri dixitanil kapoorbollywood celebrityਮਾਧੁਰੀ ਦੀਕਸ਼ਿਤਅਨਿਲ ਕਪੂਰ