FacebookTwitterg+Mail

ਨਹੀਂ ਦੇਖੀਆਂ ਹੋਣਗੀਆਂ ਤੁਸੀਂ ਮਾਧੁਰੀ ਦੀਕਸ਼ਿਤ ਦੇ ਬਚਪਨ ਦੀਆਂ ਇਹ ਤਸਵੀਰਾਂ

    1/9
15 May, 2017 05:55:24 PM
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 15 ਮਈ, 1967 ਨੂੰ ਮਹਾਰਸ਼ਟਰ ਦੇ ਚਿਤਪਵਨ ਬ੍ਰਾਹਮਣ ਪਰਿਵਾਰ 'ਚ ਹੋਇਆ। ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਅਮਿੱਟ ਛਾਪ ਛੱਡੀ। ਮਾਧੁਰੀ ਦੀਕਸ਼ਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1984 'ਚ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ 'ਅਬੋਧ' ਨਾਲ ਕੀਤੀ ਪਰ ਕਮਜ਼ੋਰ ਕਹਾਣੀ ਤੇ ਨਿਰਦੇਸ਼ਨ ਕਾਰਨ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਅਸਫਲ ਰਹੀ।
ਦੱਸਣਾ ਚਾਹੁੰਦੇ ਹਾਂ ਕਿ ਮਾਧੁਰੀ ਦੀਕਸ਼ਿਤ ਦੀ ਕਿਸਮਤ ਦਾ ਸਿਤਾਰਾ ਸਾਲ 1988 'ਚ ਰਿਲੀਜ਼ ਫਿਲਮ 'ਤੇਜ਼ਾਬ' ਨਾਲ ਚਮਕਿਆ। ਫਿਲਮ 'ਚ ਉਸ 'ਤੇ ਫਿਲਮਾਇਆ ਗੀਤ 'ਏਕ ਦੋ ਤੀਨ' ਉਨ੍ਹੀਂ ਦਿਨੀਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਫਿਲਮ 'ਦਿਲ' 'ਚ ਆਪਣੇ ਦਮਦਾਰ ਅਭਿਨੈ ਲਈ ਮਾਧੁਰੀ ਦੀਕਸ਼ਤ ਨੂੰ ਪਹਿਲਾ ਫਿਲਮ ਫੇਅਰ ਪੁਰਸਕਾਰ ਪ੍ਰਾਪਤ ਹੋਇਆ।
ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਸੁਪਰਹਿੱਟ ਸਾਬਿਤ ਹੋਈਆਂ। ਜਿਨ੍ਹਾਂ ਚੋਂ 'ਪੁਕਾਰ', 'ਦਿਲ', 'ਬੇਟਾ', 'ਹਮ ਆਪ ਕੇ ਹੋ ਕੌਣ' ਵਰਗੀਆਂ ਕਈ ਫਿਲਮਾਂ ਨਾਲ ਦਰਸ਼ਕਾਂ ਆਪਣਾ ਦੀਵਾਨਾ ਬਣਾਇਆ। ਖਾਸ ਗੱਲ ਇਹ ਹੈ ਕਿ ਅੱਜ ਤੁਸੀਂ ਉਨ੍ਹਾਂ ਦੇ ਬਚਪਨ ਦੀਆਂ ਕੁਝ ਯਾਦਗਾਰ ਤਸਵੀਰਾਂ ਦੇਖੋਗੇ।

Tags: Madhuri DixitbirthdayChildhoodPicturesਮਾਧੁਰੀ ਦੀਕਸ਼ਿਤਜਨਮਦਿਨਬਚਪਨਤਸਵੀਰਾਂ