FacebookTwitterg+Mail

127 ਕਰੋੜ ਦੀ ਸੰਪਤੀ ਦਾ ਮਾਲਕ ਹੈ ਇਹ ਦੱਖਣੀ ਸਟਾਰ, ਕਮਾਈ ਦੇ ਮਾਮਲੇ 'ਚ ਦਿੰਦਾ ਹੈ ਰਜਨੀਕਾਂਤ ਨੂੰ ਟੱਕਰ

mahesh babu birthday
10 August, 2017 05:01:28 PM

ਮੁੰਬਈ— ਦੱਖਣੀ ਫਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਨੇ ਕੱਲ੍ਹ ਆਪਣਾ 42ਵਾਂ ਜਨਮਦਿਨ ਮਨਾਇਆ। 4 ਸਾਲ ਦੀ ਉਮਰ  'ਚ ਬਤੌਰ ਚਾਈਲਡ ਆਰਟਿਸਟ ਆਪਣਾ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੇ ਮਹੇਸ਼ ਬਾਬੂ ਤਕਰੀਬਨ 127 ਕਰੋੜ ਦੀ ਪ੍ਰਾਪਟੀ ਦੇ ਮਾਲਕ ਹਨ। 2005 'ਚ ਮਿਸ ਇੰਡੀਆ ਅਤੇ ਬਾਲੀਵੁੱਡ ਅਦਾਕਾਰਾ ਰਹੀ ਨਮਰਤਾ ਸ਼ਿਰੋੜਕਰ ਨਾਲ ਵਿਆਹ ਕਰਨ ਵਾਲੇ ਮਹੇਸ਼ ਦੇ ਕੋਲ ਚੰਗਾ ਭਲਾ ਕਾਰਾਂ ਦਾ ਕਲੈਕਸ਼ਨ ਵੀ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਹੈਦਰਾਬਾਦ 'ਚ ਇਕਤ ਲਗਜ਼ਰੀ ਮੈਂਸ਼ਨ ਹੈ, ਜਿਸ ਦੀ ਕੀਮਤ ਵਰਤਮਾਨ 'ਚ ਕਰੀਬ 11 ਕਰੋੜ ਰੁਪਏ ਹਨ। 
ਜ਼ਿਕਰਯੋਗ ਹੈ ਕਿ ਮਹੇਸ਼ ਬਾਬੂ ਇਕ ਫਿਲਮ ਲਈ ਕਰੀਬ 20 ਤੋਂ 25 ਕਰੋੜ ਰੁਪਏ ਚਾਰਜ ਕਰਦੇ ਹਨ। ਉਨ੍ਹਾਂ ਨੇ ਬਤੌਰ ਚਾਈਲਡ ਆਰਟਿਸਟ 1990 ਤੱਕ ਕਈ ਫਿਲਮਾਂ 'ਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਲਈ ਐਕਟਿੰਗ ਤੋਂ ਬ੍ਰੇਕ ਲੈ ਲਿਆ। 'ਰਾਜਾ ਕੁਮਾਰੁਦੁ' ਨਾਲ ਬਤੌਰ ਐਕਟਰ ਡੈਬਿਊ ਕਰਨ ਵਾਲੇ ਮਹੇਸ਼ ਨੇ 'ਮੁਰਾਰੀ', 'ਬਾਬੀ', 'ਓਕਾਡੂ', 'ਅਰਜੁਨ', 'ਪੋਕਿਰੀ', 'ਬਿਜ਼ਨੈੱਸਮੈਨ', 'ਆਗਦੁ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ।


Tags: Bollywood celebrityMahesh babuRajinikanthBirthdayਮਹੇਸ਼ ਬਾਬੂ ਰਜਨੀਕਾਂਤ