FacebookTwitterg+Mail

ਹਿੰਮਤ ਨਾਲ ਕੈਂਸਰ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ : ਮਹੇਸ਼ ਭੱਟ

mahesh bhatt
16 February, 2017 09:14:44 AM
ਮੋਹਾਲੀ— ਪ੍ਰਸਿੱਧ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਭੱਟ ਦਾ ਕਹਿਣਾ ਹੈ ਕਿ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਵੀ ਹਿੰਮਤ ਵਾਲੇ ਮਰੀਜ਼ਾਂ ਦਾ ਹੌਸਲਾ ਨਹੀਂ ਤੋੜ ਸਕਦੀ। ਬੀਮਾਰੀ ਨਾਲ ਲੜ ਕੇ ਇਸ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਸਥਾਨਕ ਫੋਰਟਿਸ ਹਸਪਤਾਲ 'ਚ ਕੈਂਸਰ 'ਤੇ ਜਿੱਤ ਪ੍ਰਾਪਤ ਕਰਨ ਵਾਲੇ 13 ਮਰੀਜ਼ਾਂ 'ਤੇ ਆਧਾਰਿਤ ਪੁਸਤਕ ਰਿਲੀਜ਼ ਕਰਦਿਆਂ ਮਹੇਸ਼ ਭੱਟ ਨੇ ਕਿਹਾ ਕਿ ਕੈਂਸਰ ਨਾਲ ਲੜਾਈ ਵਿਚ ਮਰੀਜ਼ ਨੂੰ ਆਪਣਾ ਦਿਲ ਮਜ਼ਬੂਤ ਰੱਖਣਾ ਚਾਹੀਦਾ ਹੈ ਤੇ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ। ਜੇਕਰ ਮਰੀਜ਼ ਹਿੰਮਤ ਰੱਖੇਗਾ ਤਾਂ ਉਹ ਜ਼ਰੂਰ ਹੀ ਬੀਮਾਰੀ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ 'ਕੈਨ ਸਰਵਾਈਵ-ਇੰਸਪਾਇਰਿੰਗ ਸਟੋਰੀਜ਼ ਆਫ ਦੋਜ਼ ਹੂ ਬੀਟ ਕੈਂਸਰ' ਨਾਂ ਦੀ ਪੁਸਤਕ 'ਚ 13 ਅਜਿਹੇ ਵਿਅਕਤੀਆਂ ਦੀਆਂ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਕੈਂਸਰ 'ਤੇ ਜਿੱਤ ਪ੍ਰਾਪਤ ਕੀਤੀ ਹੈ। ਭੱਟ ਨੇ ਇਸ ਪੁਸਤਕ ਦੀ ਭੂਮਿਕਾ ਲਿਖੀ ਹੈ। ਇਸ ਮੌਕੇ ਕੈਂਸਰ 'ਤੇ ਜਿੱਤ ਪ੍ਰਾਪਤ ਕਰਨ ਵਾਲੇ ਉਹ ਸਾਰੇ ਵਿਅਕਤੀ ਵੀ ਮੌਜੂਦ ਸਨ, ਜਿਨ੍ਹਾਂ 'ਚ ਸੰਦੀਪ ਗੁਰਾਂ, ਪ੍ਰਦੀਪ ਸ਼ਰਮਾ, ਸ਼ਸ਼ੀ ਸ਼ਰਮਾ, ਸਵਿਤਾ ਸ਼ਰਮਾ, ਮਨਪ੍ਰੀਤ ਸਿੰਘ, ਸੰਤੋਸ਼, ਬੀਰਪਾਲ ਸਿੰਘ, ਮੀਨਾ ਰਾਣਾ, ਸੰਜੀਵ ਸ਼ਰਮਾ, ਇੰਦਰਜੀਤ ਕੌਰ ਤੇ ਮੋਹਨ ਸਿੰਘ ਦੇ ਨਾਂ ਸ਼ਾਮਿਲ ਹਨ।

Tags: Mahesh Bhattcancercan saravaiva isapairiga Stories of Those Who Beat Cancerਮਹੇਸ਼ ਭੱਟਕੈਂਸਰ