FacebookTwitterg+Mail

ਆਲੀਆ ਦੀ ਸਫਲਤਾ 'ਤੇ ਚੁੱਪੀ ਤੋੜਦਿਆਂ ਬੋਲੇ ਪਿਤਾ ਮਹੇਸ਼ ਭੱਟ

    1/2
19 August, 2016 08:23:38 AM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਬੇਟੀ ਆਲੀਆ ਭੱਟ ਦੇ ਕੰਮ ਅਤੇ ਸਫਲ ਕੈਰੀਅਰ 'ਤੇ ਮਾਣ ਹੈ ਅਤੇ ਉਹ ਨਹੀਂ ਚਾਹੁੰਦੇ ਹਨ ਕਿ ਹੋਰ ਕਲਾਕਾਰ ਵਾਂਗ ਉਹ ਅਸਫਲਤਾ ਦਾ ਸਾਹਮਣਾ ਕਰੇ। ਇਕ ਇੰਟਰਵਿਊ 'ਚ ਮਹੇਸ਼ ਭੱਟ ਨੇ ਕਿਹਾ, ''ਅਪਣੇ ਪੰਜ ਸਾਲ ਦੇ ਕੈਰੀਅਰ 'ਚ ਆਲੀਆ ਨੇ ਸਫਲਤਾ ਦੇ ਬਾਵਜੂਦ ਕਈ ਆਲੋਚਨਾਵਾਂ ਦਾ ਸਾਹਮਣਾ ਕੀਤਾ ਹੈ। ਇਹ ਵਧੀਆ ਹੈ ਕਿ ਉਸ ਨੇ ਵੀ ਆਲੋਚਨਾ ਦਾ ਸਵਾਦ ਚੱਖਿਆ ਹੈ। ਉਹ ਵੀ ਆਖਿਰ ਹਿਊਮਨ ਬੀਂਗ ਹੈ।''
ਆਲੀਆ ਦੇ ਹਾਲੀਵੁੱਡ ਜਾਣ ਦੇ ਸਵਾਲ 'ਤੇ ਮਹੇਸ਼ ਭੱਟ ਨੇ ਕਿਹਾ, ''ਉਹ ਅਡਲਟ ਹੈ ਅਤੇ ਉਸ ਨੇ ਉਂਨੀ ਸਫਲਤਾ ਹਾਸਲ ਕੀਤੀ ਹੈ, ਜਿੰਨੀ ਮੈਂ ਸੋਚੀ ਵੀ ਨਹੀਂ ਸੀ। ਉਹ ਆਪਣੇ ਜੀਵਨ ਦੀ ਖੁਦ ਮਾਲਕ ਹੈ ਅਤੇ ਮੈਂ ਹਮੇਸ਼ਾ ਉਸ ਦੀ ਮਦਦ ਲਈ ਤਿਆਰ ਹਾਂ।''


Tags: ਮਹੇਸ਼ਆਲੀਆਸਫਲਤਾmaheshaliasuccess