FacebookTwitterg+Mail

ਫਿਲਮਾਂ ਰਾਹੀਂ ਪੈਸੇ ਕਮਾਉਣ 'ਤੇ ਮਾਹੀ ਗਿੱਲ ਦਾ ਵੱਡਾ ਬਿਆਨ

mahi gill
17 May, 2018 04:50:15 PM

ਜਲੰਧਰ(ਬਿਊਰੋ)— 'ਹਵਾਏ', 'ਮਿੱਟੀ ਵਾਜਾ ਮਾਰਦੀ', 'ਚੱਕ ਦੇ ਫੱਟੇ' ਵਰਗੀਆਂ ਫਿਲਮਾਂ 'ਚ ਕੰਮ ਕਰਨ ਵਾਲੀ ਮਾਹੀ ਗਿੱਲ ਦਾ ਨਾਂ ਉਨ੍ਹਾਂ ਅਦਾਕਾਰਾਂ 'ਚ ਮਸ਼ਹੂਰ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ ਵੱਖਰੀ ਪਛਾਣ ਬਣਾਈ। ਫਿਲਮਾਂ 'ਚ ਮਾਹੀ ਗਿੱਲ ਨੇ ਜ਼ਿਆਦਾ ਬੋਲਡ ਕਿਰਦਾਰ ਹੀ ਨਿਭਾਏ ਹਨ ਪਰ ਅਸਲ ਜ਼ਿੰਦਗੀ 'ਚ ਉਹ ਆਪਣੇ ਇਨ੍ਹਾਂ ਕਿਰਦਾਰਾਂ ਤੋਂ ਇਕਦਮ ਵੱਖਰੀ ਹੈ।
Punjabi Bollywood Tadka
ਹਾਲ ਹੀ 'ਚ ਮਾਹੀ ਗਿੱਲ ਨੇ ਫਿਲਮੀ ਕਰੀਅਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਾਹੀ ਗਿੱਲ ਜਲਦ ਹੀ ਫਿਲਮ 'ਫੇਮਸ' 'ਚ ਨਜ਼ਰ ਆਵੇਗੀ। ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਮਾਹੀ ਗਿੱਲ ਨੇ ਕਿਹਾ ਹੈ, ''ਮੈਂ ਰੁਪਏ ਕਮਾਉਣਾ ਚਾਹੁੰਦੀ ਹਾਂ ਪਰ ਰੁਪਏ ਕਮਾਉਣ ਲਈ ਮੈਂ ਕੁਝ ਵੀ ਨਹੀਂ ਕਰ ਸਕਦੀ।''
Punjabi Bollywood Tadka
ਆਪਣੀਆਂ ਗੱਲਾਂ ਨੂੰ ਵਿਸਥਾਰ 'ਚ ਦੱਸਦੇ ਹੋਏ ਮਾਹੀ ਗਿੱਲ ਨੇ ਕਿਹਾ, ''ਇਹ ਮੈਂ ਤੈਅ ਕਰਨਾ ਹੈ ਕਿ ਕਿਹੜੇ ਚੰਗੇ ਲੋਕ ਹਨ ਜਾਂ ਮੈਨੂੰ ਕਿਸ ਦਾ ਕੰਮ ਕਰਨ ਦਾ ਤਰੀਕਾ ਪਸੰਦ ਹੈ। '' ਇਹ ਸਾਰੀਆਂ ਗੱਲਾਂ ਮਾਹੀ ਗਿੱਲ ਨੇ ਫਿਲਮ 'ਫੇਮਸ' 'ਤੇ ਗੱਲ ਕਰਦੇ ਹੋਏ ਆਖੀਆਂ। ਦੱਸ ਦੇਈਏ ਕਿ ਫਿਲਮ 'ਫੇਮਸ' 'ਚ ਮਾਹੀ ਗਿੱਲ ਤੋਂ ਇਲਾਵਾ ਜ਼ਿੰਮੀ ਸ਼ੇਰਗਿੱਲ, ਜੈਕੀ ਸ਼ਰਾਫ, ਕੇ ਕੇ ਮੇਨਨ ਤੇ ਪੰਕਜ ਤ੍ਰਿਪਾਠੀ ਵੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਮਾਹੀ ਗਿੱਲ ਨੇ ਪਾਲੀਵੁੱਡ ਇੰਡਸਟਰੀ 'ਚ ਸਾਲ 2003 'ਚ ਪੰਜਾਬੀ ਫਿਲਮ 'ਹਵਾਏ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ  ਮਾਹੀ ਗਿੱਲ ਨੇ ਬਾਲੀਵੁੱਡ 'ਚ ਸਾਲ 2007 'ਚ 'ਖੋਇਆ ਖੋਇਆ ਚਾਂਦ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਪਛਾਣ ਉਸ ਨੂੰ 'ਦੇਵ ਡੀ' ਫਿਲਮ 'ਚ 'ਪਾਰੋ' ਦੇ ਕਿਰਦਾਰ ਨਾਲ ਮਿਲੀ ਸੀ।
Punjabi Bollywood Tadka
ਦੱਸ ਦੇਈਏ ਕਿ ਮਾਹੀ ਗਿੱਲ ਬਹੁਤ ਜਲਦ 'ਸਾਹਿਬ ਬੀਵੀ ਔਰ ਗੈਂਗਸਟਰ 3' 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਮਾਹੀ ਗਿੱਲ 'ਹਵਾਏ', 'ਮਿੱਟੀ ਵਾਜਾ ਮਾਰਦੀ', 'ਚੱਕ ਦੇ ਫੱਟੇ', 'ਖੋਇਆ ਖੋਇਆ ਚਾਂਦ', 'ਦੇਵ ਡੀ', 'ਗੁਲਾਲ', 'ਆਗੇ ਸੇ ਰਾਈਟ', 'ਦਬੰਗ', 'ਸਾਹਿਬ ਬੀਵੀ ਔਰ ਗੈਂਗਸਟਰ', 'ਬੁਲੈਟ ਰਾਜਾ' ਆਦਿ ਫਿਲਮਾਂ 'ਚ ਵੀ ਐਕਟਿੰਗ ਦੇ ਜ਼ੌਹਰ ਦਿਖਾ ਚੁੱਕੀ ਹੈ।
Punjabi Bollywood Tadka

Punjabi Bollywood Tadka


Tags: Mahi GillMitti Wajaan MaardiHawayeinChak De PhatteShareekSaheb Biwi Aur Gangster 3Khoya Khoya Chand

Edited By

Sunita

Sunita is News Editor at Jagbani.