FacebookTwitterg+Mail

ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ ਇਹ ਅਭਿਨੇਤਰੀ, ਹੁਣ ਅਜਿਹੀ ਆਉਂਦੀ ਹੈ ਨਜ਼ਰ (ਦੇਖੋ ਤਸਵੀਰਾਂ)

    1/11
18 April, 2017 10:24:48 PM
ਮੁੰਬਈ— 1997 ਦੀ ਸੁਪਰਹਿੱਟ ਫਿਲਮ 'ਪਰਦੇਸ' 'ਚ ਗੰਗਾ ਦੇ ਕਿਰਦਾਰ ਨਾਲ ਪ੍ਰਸਿੱਧ ਹੋਈ ਮਹਿਮਾ ਚੌਧਰੀ ਹੁਣ ਛੋਟੇ ਪਰਦੇ 'ਤੇ ਸਟੰਟ ਕਰਦੀ ਨਜ਼ਰ ਆਵੇਗੀ। ਖਬਰਾਂ ਮੁਤਾਬਕ ਮਹਿਮਾ 'ਖਤਰੋਂ ਕੇ ਖਿਲਾੜੀ' ਦੇ 8ਵੇਂ ਸੀਜ਼ਨ 'ਚ ਬਤੌਰ ਮੁਕਾਬਲੇਬਾਜ਼ ਨਜ਼ਰ ਆਉਣ ਦੀ ਤਿਆਰੀ 'ਚ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸ਼ੋਅ ਦੇ ਨਿਰਮਾਤਾਵਾਂ ਨਾਲ ਮਹਿਮਾ ਦੀ ਗੱਲ ਚੱਲ ਰਹੀ ਹੈ ਤੇ ਸਭ ਕੁਝ ਪਲਾਨ ਦੇ ਮੁਤਾਬਕ ਹੋਇਆ ਤਾਂ ਉਹ ਲੰਮੇ ਸਮੇਂ ਬਾਅਦ ਮੁੜ ਲਾਈਮਲਾਈਟ 'ਚ ਰਹੇਗੀ।
ਮਹਿਮਾ ਚੌਧਰੀ ਨੇ ਸਾਲ 2006 'ਚ ਆਰਕੀਟੈਕਟ ਬੌਬੀ ਮੁਖਰਜੀ ਨਾਲ ਵਿਆਹ ਕਰਵਾਇਆ। ਹਾਲਾਂਕਿ ਹੁਣ ਉਹ ਪਤੀ ਤੋਂ ਅਲੱਗ ਰਹਿ ਰਹੀ ਹੈ। ਬੌਬੀ ਨਾਲ ਵਿਆਹ ਦੇ ਕੁਝ ਹੀ ਦਿਨਾਂ ਬਾਅਦ ਮਹਿਮਾ ਨੇ ਆਪਣੇ ਗਰਭਵਤੀ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਮੀਡੀਆ 'ਚ ਇਹ ਖਬਰ ਜ਼ੋਰਾਂ 'ਤੇ ਸੀ ਕਿ ਮਹਿਮਾ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ, ਇਸੇ ਵਜ੍ਹਾ ਕਾਰਨ ਉਸ ਨੂੰ ਜਲਦਬਾਜ਼ੀ 'ਚ ਵਿਆਹ ਕਰਨਾ ਪਿਆ। ਹਾਲਾਂਕਿ ਖੁਦ ਮਹਿਮਾ ਨੇ ਕਦੇ ਇਸ ਗੱਲ ਨੂੰ ਕਬੂਲ ਨਹੀਂ ਕੀਤਾ। ਦੱਸਣਯੋਗ ਹੈ ਕਿ ਮਹਿਮਾ ਤੇ ਬੌਬੀ ਦੀ 10 ਸਾਲ ਦੀ ਬੇਟੀ ਹੈ, ਜਿਸ ਦਾ ਨਾਂ ਆਰਿਅਨਾ ਹੈ।

Tags: Mahima Chaudhary Khatron Ke Khiladi ਮਹਿਮਾ ਚੌਧਰੀ ਗਰਭਵਤੀ ਖਤਰੋਂ ਕੇ ਖਿਲਾੜੀ