FacebookTwitterg+Mail

ਰਣਬੀਰ ਨਾਲ ਇਸ ਪਾਕਿ ਅਦਾਕਾਰਾ ਦੀ ਹੋਈ ਸੀ ਆਲੋਚਨਾ, ਹੁਣ ਰਾਜ ਕਪੂਰ ਦੇ ਗੀਤ 'ਤੇ ਕੀਤਾ ਪਰਫਾਰਮ

mahira khan  s video viral
17 April, 2018 11:44:29 AM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਮਾਹਿਰਾ ਖਾਨ ਕਦੇ ਆਪਣੀ ਫਿਲਮਾਂ ਤਾਂ ਕਦੇ ਲਵ ਲਾਈਫ ਨੂੰ ਲੈ ਕੇ ਚਰਚਾਵਾਂ 'ਚ ਬਣੀ ਰਹਿੰਦੀ ਹੈ। ਮਾਹਿਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣਾ ਟੈਲੇਂਟ ਦਿਖਾਉਂਦੀ ਰਹਿੰਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਮਾਹਿਰਾ ਨੇ ਆਪਣੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਮਾਹਿਰਾ ਰਣਬੀਰ ਕਪੂਰ ਦੇ ਦਾਦਾ ਰਾਜ ਕਪੂਰ ਅਤੇ ਨਰਗਿਸ ਦੇ ਗੀਤਾਂ 'ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ।

 

A post shared by Mahira Khan (@mahirahkhan) on

ਗੀਤ ਦੇ ਬੋਲ ਹਨ, ''ਜਹਾਂ ਮੈਂ ਜਾਤੀ ਹੂੰ ਵਹੀ ਚਲੇ ਆਤੇ ਹੋ... ਚੋਰੀ-ਚੋਰੀ ਮੇਰੇ ਦਿਲ ਮੇਂ ਸਮਾਤੇ ਹੋ...।'' ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਉਸ ਸਮੇਂ ਸੁਰਖੀਆਂ 'ਚ ਆਈ ਸੀ, ਜਦੋਂ ਉਨ੍ਹਾਂ ਦੀ ਅਤੇ ਰਣਬੀਰ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਤਸਵੀਰਾਂ 'ਚ ਸ਼ਾਰਟ ਡਰੈੱਸ ਅਤੇ ਸਿਗਰੇਟ ਪੀਂਦੀ ਨਜ਼ਰ ਆਈ ਮਾਹਿਰਾ ਦੀ ਖੂਬ ਆਲੋਚਨਾ ਹੋਈ ਸੀ। ਸ਼ਾਹਰੁਖ ਖਾਨ ਅਤੇ ਮਾਹਿਰਾ ਦੀ ਫਿਲਮ 'ਰਈਸ' ਪਾਕਿਸਤਾਨ 'ਚ ਰਿਲੀਜ਼ ਨਹੀਂ ਹੋਈ ਸੀ। ਮਾਹਿਰਾ ਅੱਜਕਲ ਪਾਕਿਸਤਾਨੀ ਫਿਲਮ 'ਸਾਤ ਦਿਨ ਮੁਹੱਬਤ ਇਨ' ਅਤੇ 'ਮੌਲਾ ਜੱਟ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Punjabi Bollywood Tadka


Tags: Mahira KhanRanbir KapoorRaj KapoorVideoViralJahan Main Jaati Hoon Wahi Chale Aate HoShah Rukh KhanRaees

Edited By

Chanda Verma

Chanda Verma is News Editor at Jagbani.