FacebookTwitterg+Mail

ਕਦੇ ਟਾਇਲੇਟ ਸਾਫ ਕਰਦੀ ਸੀ ਮਾਹਿਰਾ ਖਾਨ, ਅੱਜ ਹੈ ਮਸ਼ਹੂਰ ਅਦਾਕਾਰਾ

mahira khan
24 September, 2017 05:43:59 PM

ਮੁੰਬਈ(ਬਿਊਰੋ)— ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਇਨ੍ਹੀਂ ਦਿਨੀਂ ਰਣਬੀਰ ਕਪੂਰ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਲੈ ਕੇ ਖੂਬ ਚਰਚਾ 'ਚ ਹੈ। ਤੁਹਾਨੂੰ ਦੱਸ ਦੇਈਏ ਇਸ ਸਾਲ ਉਨ੍ਹਾਂ ਉਨ੍ਹਾਂ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka
ਪਰ ਮਾਹਿਰਾ ਬਾਰੇ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦੀ ਗਿਣਤੀ ਸਭ ਤੋਂ ਮਸ਼ਹੂਰ ਪਾਕਿਸਤਾਨੀ ਅਦਾਕਾਰਾ 'ਚ ਕੀਤੀ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨੀ ਮਸ਼ਹੂਰ ਅਦਾਕਾਰਾ ਕਦੀ ਵੇਟਰਸ ਦੇ ਤੌਰ 'ਤੇ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka
ਮਾਹਿਰਾ ਦਾ ਜਨਮ 21 ਦਸੰਬਰ, 1984 ਨੂੰ ਕਰਾਚੀ 'ਚ ਹੋਇਆ ਸੀ। ਕਰਾਚੀ ਦੇ ਫਾਊਂਡੇਸ਼ਨ ਪਬਲਿਕ ਸਕੂਲ 'ਚ ਮਾਹਿਰਾ ਨੇ ਪੜਾਈ ਕੀਤੀ ਸੀ। ਫਿਰ 17 ਸਾਲ ਦੀ ਉਮਰ 'ਚ ਉਹ ਅੱਗੇ ਦੀ ਪੜਾਈ ਲਈ ਕੈਲੀਫੋਰਨੀਆ ਚਲੀ ਗਈ।

Punjabi Bollywood Tadka
ਯੂ. ਐੱਸ. ਏ. 'ਚ ਪੜਾਈ ਦੌਰਾਨ ਉੁਸਨੇ ਬਤੌਰ ਵੇਟਰਸ ਇਕ ਰੈਸਟੋਰੈਂਟ 'ਚ ਪਾਰਟ ਟਾਈਮ ਕੰਮ ਕੀਤਾ। ਇੰਨਾ ਹੀ ਨਹੀਂ ਪੜਾਈ ਦੌਰਾਨ ਉਹ ਦਦਦਨਾਮਕ ਦੁਕਾਨ 'ਤੇ ਕੰਮ ਕਰਦੀ ਸੀ ਜਿੱਥੇ ਉਹ ਟਾਇਲੇਟ ਸਾਫ, ਸਾਫ-ਸਫਾਈ ਅਤੇ ਕੈਸ਼ਿਅਰ ਤੱਕ ਦਾ ਕੰਮ ਕਰਦੀ ਸੀ।

Punjabi Bollywood Tadka
ਸੂਤਰਾਂ ਮੁਤਾਬਕ 2006 'ਚ ਲਾਸ ਐਂਜਿਲਸ 'ਚ ਮਾਹਿਰਾ ਦੀ ਮੁਲਾਕਾਤ ਅਲੀ ਅਸਕਰੀ ਨਾਂ ਦੇ ਇਕ ਵਿਅਕਤੀ ਨਾਲ ਹੋਈ ਸੀ ਪਰ ਮਾਹਿਰਾ ਦਾ ਪਰਿਵਾਰ ਇਨ੍ਹਾਂ ਦੋਵਾਂ ਦੇ ਰਿਸ਼ਤੇ ਦੇ ਖਿਲਾਫ ਸੀ।

Punjabi Bollywood Tadka
ਅਜਿਹੇ 'ਚ ਉਨ੍ਹਾਂ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ 13 ਜੁਲਾਈ 2007  ਨੂੰ ਅਲੀ ਨਾਲ ਵਿਆਹ ਕਰ ਲਿਆ। ਕਰੀਬ 8 ਸਾਲ ਬਾਅਦ 2015 'ਚ ਮਾਹਿਰਾ ਤੇ ਅਲੀ ਨੇ ਤਲਾਕ ਲੈ ਲਿਆ। ਮਾਹਿਰਾ ਦਾ ਇਕ ਬੇਟਾ ਅਜਲਾਨ ਹੈ ਜੋ ਇਸ ਸਮੇਂ ਉਸ ਨਾਲ ਹੀ ਰਹਿੰਦਾ ਹੈ।


Tags: Mahira Khan Pakistani actress Ranbir Kapoor Waiter Toilet Raees