FacebookTwitterg+Mail

B'Day : 33 ਸਾਲ ਦੀ ਹੋਈ 'ਰਈਸ' ਦੀ ਮਾਹਿਰਾ, ਬੇਟੇ ਨਾਲ ਸੈਲੀਬ੍ਰੇਟ ਕਰਦੀ ਆਈ ਨਜ਼ਰ

mahira khan
21 December, 2017 06:48:49 PM

ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਸ਼ਾਹਰੁਖ ਖਾਨ ਵਰਗੇ ਸੁਪਰਸਟਾਰ ਨਾਲ ਡੈਬਿਊ ਕਰਨ ਵਾਲੀ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦਾ ਅੱਜ ਜਨਮਦਿਨ ਹੈ। ਮਾਹਿਰਾ ਅੱਜ 33 ਸਾਲਾਂ ਦੀ ਹੋ ਚੁੱਕੀ ਹੈ। ਇਸ ਖਾਸ ਦਿਨ ਨੂੰ ਉਨ੍ਹਾਂ ਆਪਣੇ ਕਰੀਬੀ ਅਤੇ ਬੇਟੇ ਅਜ਼ਲਾਨ ਨਾਲ ਮਿਲ ਕੇ ਸੈਲੀਬ੍ਰੇਟ ਕੀਤਾ। ਮਾਹਿਰਾ ਦੀ ਦੋਸਤ ਫੀਹਾ ਜਮਸ਼ੇਦ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਮਾਹਿਰਾ ਆਪਣੇ ਬੇਟੇ ਅਜ਼ਲਾਨ ਨਾਲ ਕੇਕ ਕੱਟਦੀ ਦਿਖਾਈ ਦੇ ਰਹੀ ਹੈ। ਮਾਹਿਰਾ ਦੇ ਬਰਥਡੇ ਦਾ ਇਹ ਸੈਲੀਬ੍ਰੇਸ਼ਨ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਹਿੰਦੋਸਤਾਨ 'ਚ ਮਾਹਿਰਾ ਦੇ ਫੈਨਜ਼ ਦੀ ਕੋਈ ਕਮੀ ਨਹੀਂ ਹੈ। ਉਸਦੀ ਪਹਿਲੀ ਫਿਲਮ 'ਰਈਸ' ਤੋਂ ਹੀ ਲੋਕ ਉਨ੍ਹਾਂ ਦੇ ਦੀਵਾਨੇ ਹੋ ਗਏ ਹਨ। ਅਜਿਹੇ 'ਚ ਇੱਥੇ ਵੀ ਮਾਹਿਰਾ ਨਾਲ ਜੁੜੀ ਹਰ ਅਪਡੇਟ ਨੂੰ ਫਾਲੋਅ ਕਰ ਰਹੇ ਹਨ। ਮਾਹਿਰਾ ਅਤੇ ਉਸਦੇ ਬੇਟੇ ਦੀ ਇਹ ਪਿਆਰੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀ ਜਾ ਰਹੀ ਹੈ।


Tags: Mahira Khan Birthday Shah Rukh Khan Raees Twitter Pakistani actress