FacebookTwitterg+Mail

ਪਾਕਿਸਤਾਨੀ ਅਭਿਨੇਤਰੀ ਮਾਹਿਰਾ ਦੀਆਂ ਤਸਵੀਰਾਂ ਹੋਈਆ ਵਾਇਰਲ, Beach 'ਤੇ ਇਸ ਤਰ੍ਹਾਂ ਆਈ ਨਜ਼ਰ

mahira khan
17 February, 2018 04:34:52 PM

ਮੁੰਬਈ(ਬਿਊਰੋ)— ਪਾਕਿਸਤਾਨੀ ਅਦਾਕਾਰ ਮਾਹਿਰਾ ਖਾਨ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਐਕਟਰ ਰਣਬੀਰ ਕਪੂਰ ਨਾਲ ਫੋਟੋਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਦੋਵਾਂ ਦੀਆਂ ਇਹ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਜਿਸ ਵਿਚ ਮਾਹਿਰਾ ਸਿਗਰਟ ਪੀਂਦੇ ਨਜ਼ਰ ਆਈ ਸੀ।
Punjabi Bollywood Tadka ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਅਤੇ ਮਾਹਿਰਾ ਨੂੰ ਸਫਾਈ ਵੀ ਦੇਣੀ ਪਈ ਸੀ। ਹੁਣ ਇਕ ਵਾਰ ਫਿਰ ਮਾਹਿਰਾ ਖਾਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਮਾਹਿਰਾ ਬੋਲਡ ਡਰੈੱਸ ਵਿਚ BEACH 'ਤੇ ਨਜ਼ਰ ਆ ਰਹੀ ਹੈ। ਫਿਲਹਾਲ ਮਾਹਿਰਾ ਖਾਨ ਫਰਾਂਸ 'ਚ ਹੈ ਅਤੇ BEACH ਕੰਢੇ ਮਸਤੀ ਕਰ ਰਹੀ ਹੈ।
Punjabi Bollywood Tadka ਇੱਥੇ ਉਹ ਆਪਣੇ ਬੇਟੇ ਅਜਲਾਨ ਨਾਲ ਟਾਈਮ ਸਪੈਂਡ ਕਰ ਰਹੀ ਹੈ। ਮਾਹਿਰਾ ਨੇ ਆਪਣੀਆਂ ਇਹ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।Punjabi Bollywood Tadka ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਅਦਾਕਾਰਾ ਮਾਹਿਰਾ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨਾਲ ਫਿਲਮ 'ਰਈਸ' 'ਚ ਨਜ਼ਰ  ਆਈ ਸੀ ਅਤੇ ਇਸ ਫਿਲਮ ਤੋਂ ਹੀ ਉਨ੍ਹਾਂ ਨੇ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਮਾਹਿਰਾ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੈ।

Punjabi Bollywood Tadka ਮਾਹਿਰਾ ਨੇ ਕਰਾਚੀ ਦੇ ਫਾਊਂਡੇਸ਼ਨ ਪਬਲਿਕ ਸਕੂਲ 'ਚ ਪੜ੍ਹਾਈ ਕੀਤੀ ਸੀ, ਫਿਰ 17 ਸਾਲ ਦੀ ਉਮਰ 'ਚ ਹਾਈ ਐਜੂਕੇਸ਼ਨ ਲਈ ਕੈਲੀਫੋਰਨੀਆ ਚੱਲੀ ਗਈ ਸੀ। ਉਨ੍ਹਾਂ ਨੇ ਕੈਲੀਫੋਰਨੀਆ ਦੀ ਯੂਨੀਵਰਸਿਟੀ 'ਚ ਇੰਗਲਿਸ਼ ਲਿਟਰੇਚਰ ਕਰਨ ਲਈ ਐਡਮਿਸ਼ਨ ਲਈ ਸੀ ਪਰ ਇਕ ਸਾਲ ਬਾਅਦ ਹੀ ਅਦਾਕਾਰਾ ਬਨਣ ਲਈ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ।


Tags: Mahira KhanShah rukh khan Raees Bold Pics

Edited By

Manju

Manju is News Editor at Jagbani.