FacebookTwitterg+Mail

11 ਹਜ਼ਾਰ ਫੁੱਟ ਦੀ ਉਚਾਈ 'ਤੇ ਇੰਝ ਸ਼ੂਟ ਹੋਈ 'ਸੂਬੇਦਾਰ ਜੋਗਿੰਦਰ ਸਿੰਘ' (ਵੀਡੀਓ)

making of subedar joginder singh
05 March, 2018 04:03:58 PM

ਜਲੰਧਰ (ਬਿਊਰੋ)— ਆਜ਼ਾਦੀ ਤੋਂ ਬਾਅਦ ਭਾਰਤ ਦੀ ਜਨਸੰਖਿਆ ਲਗਭਗ 90 ਕਰੋੜ ਵਧੀ ਹੈ ਪਰ ਇਨ੍ਹਾਂ 'ਚ 21 ਹੀ ਅਜਿਹੇ ਯੋਧੇ ਹੋਏ ਹਨ, ਜਿਨ੍ਹਾਂ ਨੂੰ ਸਰਵਉੱਚ ਮਿਲਟਰੀ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੂਬੇਦਾਰ ਜੋਗਿੰਦਰ ਸਿੰਘ ਵੀ ਉਨ੍ਹਾਂ 21 ਬਹਾਦਰਾਂ 'ਚੋਂ 1 ਇਕ ਹਨ, ਜਿਨ੍ਹਾਂ ਦੀ ਕਹਾਣੀ ਭਾਰਤ ਦੇ ਇਤਿਹਾਸ 'ਚ ਲਿਖੀ ਗਈ ਹੈ।
ਉਨ੍ਹਾਂ ਦੀ ਜ਼ਿੰਦਗੀ 'ਤੇ ਬਣ ਰਹੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਬੜੇ ਮੁਸ਼ਕਿਲ ਹਾਲਾਤ 'ਚ ਸ਼ੂਟ ਹੋਈ ਹੈ। ਖਰਾਬ ਮੌਸਮ ਤੇ ਦਰਦਨਾਕ ਸੱਟਾਂ ਵਿਚਾਲੇ 500 ਤੋਂ ਵੱਧ ਕਰਿਊ ਮੈਂਬਰਾਂ ਨੇ ਮਿਹਨਤ ਕੀਤੀ। 11 ਹਜ਼ਾਰ ਫੁੱਟ ਦੀ ਉਚਾਈ 'ਤੇ ਫਿਲਮ ਦੀ ਸ਼ੂਟਿੰਗ ਹੋਈ। ਮੁਸ਼ਕਿਲ ਰਸਤਿਆਂ ਤੋਂ ਲੰਘ ਕੇ ਸ਼ੂਟਿੰਗ ਵਾਲੀ ਥਾਂ 'ਤੇ ਪਹੁੰਚਣਾ ਤੇ ਹਿੰਮਤ ਨਾਲ ਹਾਰਨਾ, ਇਹ ਟੀਮ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ।

ਦੱਸਣਯੋਗ ਹੈ ਕਿ ਸ਼ੂਟਿੰਗ ਦੌਰਾਨ 8 ਐੱਮ. ਪੀ. ਐੱਚ. ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਥੋਂ ਤਕ ਕਿ ਜੰਮੂ-ਕਸ਼ਮੀਰ ਦੇ ਦਰਾਸ 'ਚ ਮਨਫੀ 10 ਡਿਗਰੀ ਸੈਲਸੀਅਸ ਤਾਪਮਾਨ ਤੇ ਰਾਜਸਥਾਨ ਦੇ ਸੂਰਤਗੜ੍ਹ 'ਚ 50 ਡਿਗਰੀ ਸੈਲਸੀਅਸ ਤਾਪਮਾਨ 'ਚ ਟੀਮ ਦੇ ਹੌਸਲੇ ਬੁਲੰਦ ਰਹੇ। ਇਹ ਜਜ਼ਬਾ ਤੇ ਮਿਹਨਤ ਇਕ ਫਿਲਮ ਨੂੰ ਸਫਲ ਬਣਾਉਂਦੀ ਹੈ।
ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ, ਜਿਸ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ (ਸੂਬੇਦਾਰ ਜੋਗਿੰਦਰ ਸਿੰਘ) ਨਿਭਾਅ ਰਹੇ ਹਨ ਤੇ ਉਨ੍ਹਾਂ ਦੀ ਪਤਨੀ ਗੁਰਦਿਆਲ ਕੌਰ ਦੀ ਭੂਮਿਕਾ 'ਚ ਅਦਿਤੀ ਸ਼ਰਮਾ ਨਜ਼ਰ ਆਵੇਗੀ। ਫਿਲਮ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਦਕਿ ਇਸ ਦਾ ਟਰੇਲਰ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।


Tags: Subedar Joginder Singh Making Gippy Grewal War Scenes Aditi Sharma

Edited By

Rahul Singh

Rahul Singh is News Editor at Jagbani.