FacebookTwitterg+Mail

Pics : ਕਰੀਨਾ ਦੇ ਬਰਥਡੇ 'ਚ ਬੇਹੱਦ ਬੋਲਡ ਅੰਦਾਜ਼ 'ਚ ਪਹੁੰਚੀ ਸਲਮਾਨ ਦੀ ਸਾਬਕਾ ਭਾਬੀ

malaika arora
22 September, 2017 06:45:02 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਅਕਸਰ ਆਪਣੀਆਂ ਹੌਟ ਅਤੇ ਬੋਲਡ ਅੰਦਾਜ਼ ਕਰਕੇ ਖੂਬ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ, ਕਰੀਨਾ ਕਪੂਰ ਦੀ ਬਰਥਡੇ ਪਾਰਟੀ 'ਚ ਪਹੁੰਚੀ ਸੀ।

Punjabi Bollywood Tadka

ਇਸ ਮੌਕੇ ਮਲਾਇਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਮਲਾਇਕਾ ਕੈਜੁਅਲਸ ਲੁੱਕ 'ਚ ਬੇਹੱਦ ਬੋਲਡ ਅੰਦਾਜ਼ 'ਚ ਦਿਖਾਈ ਦੇ ਰਹੀ ਸੀ।

Punjabi Bollywood Tadka
ਫਿਲਮ 'ਦਬੰਗ' 'ਚ ਮਲਾਇਕਾ ਦਾ ਆਈਟਮ ਨੰਬਰ 'ਮੁੰਨੀ ਬਦਨਾਮ ਹੋਈ' ਬਾਲੀਵੁੱਡ ਦੇ ਮਸ਼ਹੂਰ ਆਈਟਮ ਨੰਬਰਾਂ 'ਚ ਸ਼ਾਮਿਲ ਹੈ। ਅਦਾਕਾਰੀ, ਫਿਟਨੈੱਸ ਐਕਸਪਰਟ ਤੋਂ ਇਲਾਵਾ ਉਸ ਦੀ ਹਿੰਦੀ ਸਿਨੇਮਾ 'ਚ ਕੋਰਿਓਗ੍ਰਾਫਰ ਦੇ ਰੂਪ 'ਚ ਵੱਖਰੀ ਪਛਾਣ ਹੈ।

Punjabi Bollywood Tadka
ਦੱਸਣਯੋਗ ਹੈ ਕਿ ਮਲਾਇਕਾ ਅਤੇ ਅਰਬਾਜ਼ ਖਾਨ ਦਾ 18 ਸਾਲ ਪੁਰਾਣਾ ਰਿਸ਼ਤਾ ਕੁਝ ਮਹੀਨੇ ਪਹਿਲਾਂ ਖਤਮ ਹੋਇਆ ਹੈ। ਪਿਛਲੇ ਸਾਲ ਦੋਵਾਂ ਨੇ ਅਦਾਲਤ 'ਚ ਤਲਾਕ ਲਈ ਅਰਜੀ ਲਗਾਈ ਸੀ ਜਿਸਨੂੰ ਅਦਾਲਤ ਵਲੋਂ ਮਨਜ਼ੂਰੀ ਮਿਲ ਗਈ ਸੀ।

Punjabi Bollywood Tadka
ਮਲਾਇਕਾ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮ 'ਤੇ ਲੱਖਾਂ ਦਿਲਾਂ ਦੀ ਧੜਕਨ ਹੈ। ਮਲਾਇਕਾ ਦੀ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦੀ ਗਿਣਤੀ 4.4 ਮਿਲੀਅਨ ਹੈ। ਅਜੇ ਤੱਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਰੀਬ 1,478 ਪੋਸਟ ਸ਼ੇਅਰ ਕਰ ਚੁੱਕੀ ਹੈ ਜਿਨ੍ਹਾਂ ਨੂੰ ਫਾਲੋਅਰਜ਼ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Malaika Arora Kareena Kapoor Birthday Party Hot Pics Bollywood Actress Salman khan