FacebookTwitterg+Mail

ਅਰਬਾਜ਼ ਨਾਲ ਤਲਾਕ ਤੋਂ ਬਾਅਦ ਸ਼ੋਅ 'ਚ ਪਹਿਲੀ ਵਾਰ ਅਜਿਹੀ ਗੱਲ ਕਹਿ ਗਈ ਮਲਾਇਕਾ

malaika arora
21 February, 2018 01:58:48 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹਿੱਟ ਐਂਡ ਫਿੱਟ ਅਦਾਕਾਰਾ ਮਲਾਇਕਾ ਅਰੋੜਾ ਨੇ ਹਾਲ ਹੀ 'ਚ ਆਪਣਾ ਰਿਲੇਸ਼ਨਸ਼ਿੱਪ ਸਟੇਟਸ ਜਗਜਾਹਿਰ ਕੀਤਾ ਹੈ। ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦਾ ਕੁੱਝ ਸਮੇਂ ਪਹਿਲਾਂ ਹੀ ਤਲਾਕ ਹੋਇਆ ਹੈ। ਉੱਥੇ ਹੁਣ ਮਲਾਇਕਾ ਸਾਰਾ ਧਿਆਨ ਖੁਦ 'ਤੇ ਦੇ ਰਹੀ ਹੈ। ਮਲਾਇਕਾ ਆਪਣੇ ਖਾਣ-ਪੀਣ ਤੋਂ ਲੈ ਕੇ ਫਿਟਨੈੱਸ ਤੱਕ ਦਾ ਪੂਰਾ ਖਿਆਲ ਰੱਖਦੀ ਹੈ। ਉੱਥੇ ਆਪਣੀ ਲਾਈਫ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਅਦਾਕਾਰਾ ਵਿਦੇਸ਼ੀ ਟੂਰ ਵੀ ਲਗਾਉਂਦੀ ਰਹਿੰਦੀ ਹੈ। ਮਲਾਇਕਾ ਪਿਛਲੇ ਸਾਲ ਅਰਬਾਜ਼ ਖਾਨ ਨਾਲ ਆਪਣੇ ਤਲਾਕ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ।

 

A post shared by Colors Infinity (@colorsinfinitytv) on

ਇਸ ਤੋਂ ਬਾਅਦ ਮਲਾਇਕਾ ਨੂੰ ਲੈ ਕੇ ਖਬਰਾਂ ਆਉਣ ਲੱਗ ਪਈਆਂ ਕਿ ਉਹ ਅਦਾਕਾਰ ਅਰਜੂਨ ਕਪੂਰ ਨੂੰ ਡੇਟ ਕਰ ਰਹੀ ਹੈ। ਦਰਅਸਲ ਮਲਾਇਕਾ ਦਾ ਅਰਬਾਜ਼ ਨਾਲ ਤਲਾਕ ਹੋਣ ਦਾ ਇਹ ਹੀ ਕਾਰਨ ਮੰਨਿਆ ਜਾ ਰਿਹਾ ਸੀ। ਇਸ ਤੋਂ ਬਾਅਦ ਮਲਾਇਕਾ ਦਾ ਨਾਮ ਇੱਕ ਮੁੰਬਈ ਬਿਜ਼ਨੈੱਸਮੈਨ ਨਾਲ ਵੀ ਜੁੜਿਆ। ਕਈ ਵਾਰ ਮਲਾਇਕਾ ਨੂੰ ਮੁੰਬਈ ਬੇਸਡ ਰੈਸਟੋਰੈਂਟ ਦੇ ਮਾਲਿਕ ਨਾਲ ਵੀ ਦੇਖਿਆ ਗਿਆ।

Punjabi Bollywood Tadka

ਹੁਣ ਹਾਲ ਹੀ ਵਿੱਚ ਮਲਾਇਕਾ ਅਰੋੜਾ, ਨੇਹਾ ਧੂਪਿਆ ਦੇ 'ਬੀÎਐੱਫਐੱਫ ਵਿਦ ਵੋਗ' 'ਚ ਪਹੁੰਚੀ। ਮਲਾਇਕਾ ਇੱਥੇ ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਪਹੁੰਚੀ ਸੀ। ਸ਼ੋਅ ਦੀ ਇੱਕ ਕਲਿਪ 'ਚ ਨੇਹਾ, ਮਲਾਇਕਾ ਤੋਂ ਪੁੱਛਦੀ ਹੈ ਕਿ ਉਹ ਆਖਿਰੀ ਵਾਰ ਸਿੰਗਲ ਕਦੋਂ ਸੀ? ਇਸ ਦੌਰਾਨ ਮਲਾਇਕਾ ਕਹਿੰਦੀ ਹੈ ਕਿ 'ਕਰੰਟਲੀ' ਭਾਵ ਮਲਾਇਕਾ ਨੇ ਪੂਰੀ ਦੁਨੀਆ ਸਾਹਮਣੇ ਆਪਣੇ ਸਿੰਗਲ ਹੋਣ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ।

Punjabi Bollywood Tadka

ਇੰਨਾ ਹੀ ਨਹੀਂ ਮਲਾਇਕਾ ਨੇ ਨੇਹਾ ਧੂਪੀਆ ਨੂੰ ਇਹ ਵੀ ਦੱਸਿਆ ਕਿ ਉਹ ਪਿਆਰ ਦੇ ਮਾਮਲੇ 'ਚ ਬਹੁਤ ਹੀ ਖੁਸ਼ਕਿਸਮਤ ਹੈ। ਪਤਾ ਹੋਵੇ ਕਿ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਤੇ ਮਲਾਇਕਾ ਦਾ ਬੀਤੇ ਸਾਲ ਮਈ 'ਚ ਤਲਾਕ ਹੋ ਗਿਆ ਸੀ।


Tags: Malaika Arora KhanAmrita Arora Neha DhupiaBFFs with VogueVideoArjun Kapoor

Edited By

Chanda Verma

Chanda Verma is News Editor at Jagbani.