FacebookTwitterg+Mail

'ਵੀਰੇ ਦੀ ਵੈਡਿੰਗ' ਦੀ ਰਿਲੀਜ਼ਿੰਗ ਤੋਂ ਪਹਿਲਾਂ 'ਗੈਂਗ ਗਰਲ' ਨੇ ਹੌਟ ਲੁੱਕ 'ਚ ਕੀਤੀ ਪਾਰਟੀ

malaika arora amrita and kareena
01 June, 2018 01:38:42 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦੀ ਕਮਬੈਕ ਫਿਲਮ 'ਵੀਰੇ ਦੀ ਵੈਡਿੰਗ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਚਾਰ ਦੋਸਤਾਂ ਦੀ ਕਹਾਣੀ ਦਿਖਾਈ ਗਈ ਹੈ। ਕੱਲ ਕਰੀਨਾ ਨੇ ਆਪਣੀ ਜ਼ਿੰਦਗੀ ਦੀ ਅਸਲੀ 'ਵੀਰੇ' ਨਾਲ ਪਾਰਟੀ ਕੀਤੀ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਕਰੀਨਾ, ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ ਤੇ ਕਰਿਸ਼ਮਾ ਕਪੂਰ ਕਾਫੀ ਹੌਟ ਲੁੱਕ 'ਚ ਨਜ਼ਰ ਆ ਰਹੀ ਸਨ। ਦੱਸ ਦੇਈਏ ਕਿ ਇਹ ਅਦਾਕਾਰਾਂ ਇਕ-ਦੂਜੇ ਦੀਆਂ ਬਹੁਤ ਚੰਗੀਆਂ ਦੋਸਤ ਹਨ। ਕਰੀਨਾ ਦੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਸਾਰੀਆਂ ਅਭਿਨੇਤਰੀਆਂ ਨੇ ਇਕੱਠੇ ਪਾਰਟੀ ਕੀਤੀ ਤੇ ਖੂਬ ਮਸਤੀ ਵੀ ਕੀਤੀ।
Punjabi Bollywood Tadka
ਇਸ ਦੌਰਾਨ ਦੀਆਂ ਕੁਝ ਤਸਵੀਰਾਂ ਅਦਾਕਾਰਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਅੰਮ੍ਰਿਤਾ ਨੇ ਵੀ ਆਪਣੇ ਇੰਸਟਾ 'ਤੇ ਸ਼ੇਅਰ ਕੀਤਾ ਹੈ। ਹਮੇਸ਼ਾਂ ਦੀ ਤਰ੍ਹਾਂ ਇਹ ਸਾਰੀਆਂ ਅਭਿਨੇਤਰੀਆਂ ਸੁੰਦਰਤਾ ਦੇ ਮਾਮਲੇ 'ਚ ਇਕ-ਦੂਜੀ ਨੂੰ ਟੱਕਰ ਦੇ ਰਹੀਆਂ ਹਨ।
Punjabi Bollywood Tadka
ਅੰਮ੍ਰਿਤਾ ਅਰੋੜਾ ਜਦੋਂ ਪਾਰਟੀ ਤੋਂ ਬਾਅਦ ਘਰੋਂ ਨਿਕਲ ਰਹੀ ਸੀ ਤਾਂ ਉਸ ਸਮੇਂ ਉਸ ਦੀਆਂ ਤਸਵੀਰਾਂ ਕਲਿੱਕ ਕੀਤੀਆਂ। ਮਲਾਇਕਾ ਅਰੋੜਾ ਦਾ ਵੀ ਇੱਥੇ ਗਲੈਮਰਸ ਲੁੱਕ ਦੇਖਣ ਨੂੰ ਮਿਲਿਆ। ਇਸ ਦੌਰਾਨ ਕਰਿਸ਼ਮਾ ਕਪੂਰ ਨੇ ਕਾਲੇ ਰੰਗ ਦੀ ਖੂਬਸੂਰਤ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Karisma Kapoor Malaika Arora Amrita Arora Kareena Kapoor KhanVeere Di WeddingParty

Edited By

Sunita

Sunita is News Editor at Jagbani.