FacebookTwitterg+Mail

ਮਲਾਇਕਾ ਤੋਂ ਤਲਾਕ ਲੈ ਕੇ ਇਸ ਰੋਮਾਨੀਅਨ ਗਰਲ ਨਾਲ ਬੱਝੇਗਾ ਵਿਆਹ ਦੇ ਬੰਧਨ 'ਚ ਅਰਬਾਜ਼ ਖਾਨ

26 May, 2017 02:59:47 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜ ਖਾਨ ਅਤੇ ਅਰਬਾਜ਼ ਖਾਨ ਦਾ ਵਿਆਹ ਸਾਲ 1998 'ਚ ਹੋਇਆ ਸੀ। ਵਿਆਹ ਤੋਂ 18 ਸਾਲ ਬਾਅਦ ਅਰਬਾਜ਼ ਅਤੇ ਮਲਾਇਕਾ ਨੇ ਪਿਛਲੇ ਸਾਲ ਵੱਖ ਹੋਣ ਦਾ ਫੈਸਲਾ ਕੀਤਾ ਸੀ । ਹੁਣ ਦੋਵਾਂ ਦਾ ਤਲਾਕ ਹੋ ਚੁੱਕਾ ਹੈ। ਵੱਖ ਹੋਣ ਤੋਂ ਬਾਅਦ ਹੁਣ ਅਰਬਾਜ਼ ਖਾਨ ਇੱਕ ਰੋਮਾਨੀਅਨ ਲੜਕੀ ਨੂੰ ਡੇਟ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜੀ ਹਾਂ, ਸੁਣ ਕੇ ਥੋੜਾ ਝਟਕਾ ਲੱਗਾ ਤਾਂ ਜ਼ਰੂਰ ਲੱਗੇਗਾ ਪਰ ਇਹ ਸੱਚ ਹੈ ਕਿਉਂਕਿ ਇਹ ਸਭ ਕੁਝ ਅਰਬਾਜ਼ ਨੇ ਆਪ ਕਿਹਾ ਹੈ।

Punjabi Bollywood Tadka
ਇੱਕ ਇੰਟਰਵਿਊ ਦੌਰਾਨ ਅਰਬਾਜ਼ ਖਾਨ ਨੇ ਇਸ ਗੱਲ ਨੂੰ ਵੀ ਸਵੀਕਾਰਿਆ ਕਿ ਉਹ ਰੋਮਾਨੀਅਨ ਲੜਕੀ ਨੂੰ ਡੇਟ ਕਰ ਰਿਹਾ ਹੈ। ਅਰਬਾਜ਼ ਨੇ ਕਿਹਾ ਹੈ ਕਿ, ''ਹਾਂ ਅਲੈਕਸਜੇਂਡਰਾ ਮੇਰੀ ਦੋਸਤ ਹੈ। ਮੇਰੀ ਮੁਲਾਕਾਤ ਉਸ ਨਾਲ ਪਿੰਡ 'ਚ ਹੋਈ ਸੀ। ਉਸ ਦਾ ਆਪਣਾ ਇੱਕ ਹੋਟਲ ਹੈ ਅਤੇ ਮੈਂ ਉਸ ਨੂੰ ਡੇਟ ਕਰ ਰਿਹਾ ਹਾਂ।'' ਹੁਣ ਅਰਬਾਜ਼ ਖਾਨ-ਅਲੈਕਸਜੇਂਡਰਾ ਆਪਣੇ ਰਿਲੇਸ਼ਨਸ਼ਿਪ ਨੂੰ ਵੱਖਰੇ ਪੱਧਰ 'ਤੇ ਲੈ ਕੇ ਜਾਣਾ ਚਾਹੁੰਦੇ ਹਨ।

Punjabi Bollywood Tadka

ਯਾਨੀ ਕੀ ਖਬਰਾਂ ਦੀ ਮੰਨੀਏ ਤਾਂ ਦੋਵੇਂ ਵਿਆਹ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਅਰਬਾਜ਼ ਖਾਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਕਸਰ ਹੀ ਅਲੈਕਸਜੇਂਡਰਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।


Tags: Malaika Arora Khan Arbaaz KhanRomanian Alexandriaਮਲਾਇਕਾ ਅਰੋੜ ਖਾਨਅਰਬਾਜ਼ ਖਾਨਰੋਮਾਨੀਅਨ ਅਲੈਕਸਜੇਂਡਰਾ