FacebookTwitterg+Mail

ਤਾਂ ਇਸ ਵਜ੍ਹਾ ਕਾਰਨ ਸੋਨਾਕਸ਼ੀ ਨੇ 'ਨੱਚ ਬੱਲੀਏ 8' ਦੇ ਜੱਜ ਦੀ ਕੁਰਸੀ ਨੂੰ ਕੀਤਾ ਖਾਲੀ, ਹੁਣ ਸੰਭਾਲੇਗੀ ਮਲਾਇਕਾ

malaika arora replaces sonakshi sinha on nach baliye 8
27 April, 2017 03:09:02 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਸੋਨਾਕਸ਼ੀ ਸਿਨਹਾ ਨੇ ਇਨ੍ਹੀਂ ਦਿਨੀਂ 'ਨੱਚ ਬੱਲੀਏ 8' ਦੇ ਜੱਜ ਦੀ ਕੁਰਸੀ ਛੱਡ ਕੇ ਜਾਣ ਦੀ ਤਿਆਰੀ ਕਰ ਰਹੀ ਹੈ। ਖਬਰਾਂ ਮੁਤਾਬਕ ਸੋਨਾਕਸ਼ੀ ਨੂੰ ਆਪਣੇ ਰੁਝੇ ਸ਼ੈਡਿਊਲ ਅਤੇ ਆਪਣੇ ਵਰਕ ਕਮਿਟਮੈਂਟ ਕਾਰਨ ਉਨ੍ਹਾਂ ਨੂੰ ਦੂਜੇ ਥਾਂ ਜਾਣਾ ਪਿਆ। ਬਿਜੀ ਸ਼ੈਡਿਊਲ ਕਾਰਨ ਸੋਨਾਕਸ਼ੀ ਕੁਝ ਦਿਨਾਂ ਤੱਕ 'ਨੱਚ ਬੱਲੀਏ 8' ਦੇ ਅਗਲੇ ਐਪੀਸੋਡ ਨੂੰ ਜੱਜ ਨਹੀਂ ਕਰ ਸਕੇਗੀ। ਸੋਨਾਕਸ਼ੀ ਦੀ ਜਗ੍ਹਾ ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਇਸ ਸ਼ੋਅ ਨੂੰ ਜੱਜ ਕਰੇਗੀ।
ਦੱਸਣਯੋਗ ਹੈ ਕਿ ਪਤੀ ਅਰਬਾਜ਼ ਖਾਨ ਤੋਂ ਵੱਖ ਹੋਣ ਦੀਆਂ ਖਬਰਾਂ ਤੋਂ ਬਾਅਦ ਮਲਾਇਕਾ ਪਹਿਲੇ ਕਿਸੇ ਡਾਂਸ ਰਿਐਲਿਟੀ ਸ਼ੋਅ 'ਚ ਨਜ਼ਰ ਆਵੇਗੀ। ਮਲਾਇਕਾ 'ਨੱਚ ਬੱਲੀਏ 8' ਤੋਂ ਇਲਾਵਾ 'ਝਲਕ ਦਿਖਲਾ ਜਾ' ਅਤੇ 'ਇੰਡਿਆਜ ਗਾਟ ਟੈਲੇਂਟ' ਲਰਗੇ ਰਿਐਲਿਟੀ ਸ਼ੋਅ ਜੱਜ ਕਰ ਚੁੱਕੀ ਹੈ। ਇਸ ਵਾਰ ਮਲਾਇਕਾ ਸ਼ੋਅ ਦੇ ਜੱਜ ਪੈਨਲ 'ਚ ਮੋਹਿਤ ਸੂਰੀ ਅਤੇ ਟੈਰੇਂਸ ਲੂਈਸ ਨੂੰ ਸੋਨਾਕਸ਼ੀ ਦੀ ਜਗ੍ਹਾ ਜੁਵਾਇਨ ਕਰੇਗੀ। ਮਲਾਇਕਾ ਇਸ ਤੋਂ ਪਹਿਲਾ ਵੀ 'ਨੱਚ ਬੱਲੀਏ 1' ਅਤੇ 'ਨੱਚ ਬੱਲੀਏ 2' ਨੂੰ ਜੱਜ ਕਰ ਚੁੱਕੀ ਹੈ। ਮਲਾਇਕਾ ਇਨ੍ਹੀ ਦਿਨੀਂ 'ਨੱਚ ਬੱਲੀਏ' ਦੇ ਐਪੀਸੋਡ ਦੀ ਸ਼ੂਟਿੰਗ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਸੋਨਾਕਸ਼ੀ ਆਪਣੇ ਪ੍ਰੋਫੈਸ਼ਨਲ ਟੂਰ ਤੋਂ ਵਾਪਸ ਨਹੀਂ ਆ ਜਾਂਦੀ, ਉਦੋਂ ਤੱਕ ਸ਼ੋਅ 'ਚ ਤੀਜੇ ਜੱਜ ਦੀ ਕਮਾਨ ਮਲਾਇਕਾ ਹੀ ਸੰਭਾਲੇਗੀ। ਸੋਨਾਕਸ਼ੀ ਇਨ੍ਹੀਂ ਦਿਨੀ ਆਕਲੈਂਡ 'ਚ ਹੈ।

Tags: Sonakshi SinhaNach Baliye 8Malaika Aroraਸੋਨਾਕਸ਼ੀ ਸਿਨਹਾਨੱਚ ਬੱਲੀਏ 8ਮਲਾਇਕਾ ਅਰੋੜਾ

Edited By

Sunita

Sunita is News Editor at Jagbani.