FacebookTwitterg+Mail

ਅਭਿਨੇਤਰੀ ਨੂੰ ਅਗਵਾ ਕਰਨ ਦੇ ਕੇਸ 'ਚ ਫਸੇ ਅਭਿਨੇਤਾ ਦੇ ਸਮਰਥਨ 'ਚ ਉਤਰੀ ਫਿਲਮ ਇੰਡਸਟਰੀ

malayalam actress abduction case
27 June, 2017 05:41:33 PM

ਮੁੰਬਈ— ਮਲਿਆਲਮ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਦੇ ਅਗਵਾ ਕਰਨ ਦੇ ਕੇਸ 'ਚ ਫਸੇ ਮਲਿਆਲਮ ਅਭਿਨੇਤਾ ਦਿਲੀਪ ਦੇ ਸਮਰਥਨ 'ਚ ਸਾਊਥ ਫਿਲਮ ਇੰਡਸਟਰੀ ਦੇ ਲੋਕ ਸਾਹਮਣੇ ਆਏ ਹਨ। ਕੁਝ ਲੋਕਾਂ ਨੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ 'ਤੇ ਉਨ੍ਹਾਂ ਦੇ ਸਮਰਥਨ 'ਚ ਪੋਸਟ ਅਪਡੇਟ ਕੀਤੀਆਂ ਹਨ। ਨੈਸ਼ਨਲ ਐਵਾਰਡ ਜੇਤੂ ਸਲੀਮ ਕੁਮਾਰ ਨੇ ਵਿਵਾਦਿਤ ਬਿਆਨ ਦਿੰਦਿਆਂ ਲਿਖਿਆ ਕਿ ਕਿਉਂ ਨਾ ਦੋਸ਼ੀ ਤੇ ਸ਼ਿਕਾਇਤਕਰਤਾ ਦੋਵਾਂ ਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਵੇ ਤਾਂ ਕਿ ਸੱਚ ਤੇ ਝੂਠ ਖੁਦ ਸਾਹਮਣੇ ਆ ਜਾਵੇ।

ਉਥੇ ਡਾਇਰੈਕਟਰ ਲਾਲ ਜੋਸ਼ ਨੇ ਕਿਹਾ ਕਿ ਉਹ 26 ਸਾਲਾਂ ਤੋਂ ਦਿਲੀਪ ਨੂੰ ਜਾਣਦੇ ਹਨ ਤੇ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਉਥੇ ਅਭਿਨੇਤਾ ਦਿਲੀਪ ਨੇ ਬਿਆਨ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ 'ਚ ਪੁਲਸ ਨੂੰ ਸਹਿਯੋਗ ਦੇਣ ਲਈ ਤਿਆਰ ਹਨ। ਦਿਲੀਪ ਨੇ ਆਪਣੇ ਫੇਸਬੁੱਕ ਪੇਜ 'ਤੇ ਮਲਿਆਲਮ ਭਾਸ਼ਾ 'ਚ ਇਕ ਪੋਸਟ ਅਪਡੇਟ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਉਹ ਇਸ ਕੇਸ 'ਚ ਸ਼ਾਮਲ ਨਹੀਂ ਹਨ ਤੇ ਇਹ ਸਾਬਿਤ ਕਰਨ ਲਈ ਉਹ ਨਾਕਰੋ, ਬ੍ਰੇਨ ਮੈਪਿੰਗ ਤੇ ਲਾਈ ਡਿਕੈਟਰ ਟੈਸਟ ਕਰਵਾਉਣ ਲਈ ਵੀ ਤਿਆਰ ਹਨ।


Tags: Dileep Malayalam Actress Abduction Case Facebook ਦਿਲੀਪ ਮਲਿਆਲਮ ਅਭਿਨੇਤਰੀ