FacebookTwitterg+Mail

ਕਦੇ ਅਜਿਹੀ ਦਿਖਦੀ ਸੀ ਇਮਰਾਨ ਨਾਲ ਇੰਟੀਮੇਟ ਸੀਨਜ਼ ਦੇਣ ਵਾਲੀ ਮੱਲਿਕਾ, ਖੁਦ ਨੂੰ ਦੱਸਦੀ ਹੈ ਸਿੰਗਲ

mallika sherawat birthday
24 October, 2017 04:59:45 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਮੱਲਿਕਾ ਸ਼ੇਰਾਵਤ ਅੱਜ (24 ਅਕਤੂਬਰ) 40 ਸਾਲ ਦੀ ਹੋ ਗਈ ਹੈ। 24 ਅਕਤੂਬਰ 1976 ਨੂੰ ਹਰਿਆਣਾ ਦੇ ਇਕ ਜਾਟ ਪਰਿਵਾਰ 'ਚ ਜਨਮੀ ਮੱਲਿਕਾ ਦਾ ਅਸਲੀ ਨਾਂ ਰੀਮਾ ਲਾਂਬਾ ਹੈ। ਫਿਲਮਾਂ 'ਚ ਆਉਣ ਲਈ ਉਨ੍ਹਾਂ ਨੇ ਮੱਲਿਕਾ ਨਾਂ ਅਪਣਾਇਆ। ਸ਼ੇਰਾਵਤ ਉਨ੍ਹਾਂ ਦੀ ਮਾਂ ਦਾ ਸਰਨੇਮ ਹੈ। ਅਸਲ 'ਚ ਮੱਲਿਕਾ ਨੂੰ ਹਮੇਸ਼ਾ ਮਾਂ ਦਾ ਸਹਿਯੋਗ ਮਿਲਿਆ ਹੈ।

Punjabi Bollywood Tadka

ਇਸੇ ਕਾਰਨ ਉਨ੍ਹਾਂ ਨੇ ਸਰਨੇਮ ਨੂੰ ਅਪਣਾ ਲਿਆ। ਕਿਹਾ ਜਾਂਦਾ ਹੈ ਕਿ ਮੱਲਿਕਾ ਦੇ ਪਿਤਾ ਪਹਿਲਾ ਉਨ੍ਹਾਂ ਦੇ ਅਦਾਕਾਰਾ ਬਣਨ ਦੇ ਫੈਸਲੇ ਤੋਂ ਨਾਰਾਜ਼ ਸਨ, ਹਾਲਾਂਕਿ ਹੁਣ ਰਿਸ਼ਤੇ ਠੀਕ ਹਨ। ਮੱਲਿਕਾ ਕਹਿੰਦੀ ਹੈ ਕਿ ਉਹ ਸਿੰਗਲ ਹੈ, ਪਰ ਅਜਿਹਾ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਵਿਆਹ ਸਾਲ 2000 'ਚ ਪਾਇਲਟ ਕਰਨ ਸਿੰਘ ਗਿੱਲ ਨਾਲ ਹੋ ਚੁੱਕਿਆ ਹੈ, ਜੋ ਕਿ ਤਕਰੀਬਣ ਇਕ ਸਾਲ ਤੱਕ ਚੱਲਿਆ।

Punjabi Bollywood Tadka

ਮੱਲਿਆ ਫਿਲਮਾਂ 'ਚ ਕੰਮ ਕਰਨ ਲਈ ਹਰਿਆਣਾ ਛੱਡ ਕੇ ਮੁੰਬਈ 'ਚ ਵੱਸ ਗਈ ਸੀ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਮੱਲਿਕਾ ਦਾ ਇਕ ਬੇਟਾ ਵੀ ਹੈ, ਪਰ ਸੱਚਾਈ ਕੀ ਹੈ, ਇਹ ਕੋਈ ਨਹੀਂ ਜਾਣਦਾ।
ਜ਼ਿਕਰਯੋਗ ਹੈ ਕਿ ਮੱਲਿਕਾ ਸ਼ੇਰਾਵਤ ਫਿਲਮਾਂ 'ਚ ਆਉਣ ਤੋਂ ਪਹਿਲਾਂ ਏਅਰ ਹੌਸਟੈੱਸ ਰਹਿ ਚੁੱਕੀ ਹੈ, ਜਦਕਿ ਮੱਲਿਕਾ ਕਹਿੰਦੀ ਹੈ ਕਿ ਫਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਿਤੇ ਕੰਮ ਨਹੀਂ ਕੀਤਾ।

Punjabi Bollywood Tadka

ਦੱਸਣਯੋਗ ਹੈ ਕਿ ਮੱਲਿਕਾ ਨੇ ਬਾਲੀਵੁੱਡ ਡੈਬਿਊ ਕਰੀਨਾ ਕਪੂਰ ਤੇ ਤੁਸ਼ਾਰ ਕਪੂਰ ਸਟਾਰਰ ਫਿਲਮ 'ਜੀਨਾ ਸਿਰਫ ਮੇਰੇ ਲੀਏ' 'ਚ ਛੋਟੇ ਜਿਹੇ ਰੋਲ ਨਾਲ ਕੀਤਾ ਸੀ ਪਰ ਉਨ੍ਹਾਂ ਨੂੰ ਅਸਲੀ ਪਛਾਣ ਫਿਲਮ 'ਮਰਡਰ' ਨਾਲ ਮਿਲੀ ਸੀ।

Punjabi Bollywood Tadka

ਇਸ ਫਿਲਮ 'ਚ ਉਨ੍ਹਾਂ ਨੇ ਇਮਰਾਨ ਹਾਸ਼ਮੀ ਨਾਲ ਬੋਲਡ ਸੀਨ ਦਿੱਤੇ ਸਨ। ਬਾਅਦ 'ਚ ਮੱਲਿਕਾ 'ਸ਼ਾਦੀ ਸੇ ਪਹਿਲੇ' (2006), 'ਵੈੱਲਕਮ' (2007), 'ਡਬਲ ਧਮਾਲ' (2011) ਤੇ 'ਡਰਟੀ ਪਾਲੀਟਿਕਸ' (2015) ਸਮੇਤ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੰਮ ਕਰ ਚੁੱਕੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Jeena Sirf Merre LiyeEmraan HashmiMurderKareena KapoorTusshar KapoorMallika SherawatBirthdayRare photosਮੱਲਿਕਾ ਸ਼ੇਰਾਵਤ