FacebookTwitterg+Mail

4 ਸਾਲਾ 'ਚ ਟੁੱਟ ਗਿਆ ਸੀ ਮੱਲਿਕਾ ਦਾ ਵਿਆਹ, ਹੁਣ ਬਣਨਾ ਚਾਹੁੰਦੀ ਹੈ ਵਿਦੇਸ਼ੀ ਪ੍ਰੇਮੀ ਦੇ ਬੱਚੇ ਦੀ ਮਾਂ

mallika sherawat happy birthday
24 October, 2017 05:09:10 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 24 ਅਕਤੂਬਰ 1976 ਨੂੰ ਹੋਇਆ ਸੀ। ਮੱਲਿਕਾ ਸ਼ੇਰਾਵਤ ਦਾ ਜਨਮ ਹਰਿਆਣਾ ਦੇ ਹਿਸਾਰ ਜਿਲੇ ਦੇ ਇਕ ਛੋਟੇ ਜਿਹੇ ਪਿੰਡ 'ਚ ਹੋਇਆ ਸੀ। ਮੱਲਿਕਾ ਨੇ ਆਪਣੀ ਸ਼ੁਰੂਆਤ ਟੀ. ਵੀ. ਐਡਸ ਤੇ ਮਾਡਲਿੰਗ ਨਾਲ ਕੀਤੀ ਸੀ। ਇਸ ਨਾਲ ਉਸ ਨੂੰ ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

Punjabi Bollywood Tadka

ਮੱਲਿਕਾ ਦੀ ਪਹਿਲੀ ਫਿਲਮ 'ਜੀਨਾ ਸਿਰਫ ਮੇਰੇ ਲਈ' ਸੀ। ਉਹ ਇਕ ਜੱਟ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਪਰ ਇਸ ਛੋਟੇ ਪਿੰਡ ਤੋਂ ਨਿਕਲ ਕੇ ਹਾਲੀਵੁੱਡ ਤੱਕ ਦਾ ਸਫਰ ਮੱਲਿਕਾ ਨੇ ਤਹਿ ਕੀਤਾ। ਮੱਲਿਕਾ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਨਾਭਾ ਖੇਤਰ 'ਚ ਕੈਪਟਨ ਕਰਣ ਨਾਲ ਸਾਲ 1997 'ਚ ਵਿਆਹ ਕਰਵਾਇਆ ਸੀ ਤੇ ਸਾਲ 2001 ਦੋਹਾਂ ਦਾ ਤਲਾਕ ਹੋ ਗਿਆ ਸੀ। ਕਈ ਲੋਕ ਇਹ ਸਵਾਲ ਪੁੱਛਦੇ ਹਨ ਕਿ ਮੱਲਿਕਾ ਦਾ ਨਾਂ ਬਦਲਨਾ ਤਾਂ ਸਮਝ ਆਉਂਦਾ ਹੈ ਪਰ ਉਸ ਦਾ ਸਰ ਨੇਮ ਕਿਸ ਤਰ੍ਹਾਂ ਬਦਲ ਗਿਆ?

Punjabi Bollywood Tadka

ਦੱਸ ਦੇਈਏ ਕਿ ਉਸ ਨੇ ਆਪਣੀ ਮਾਂ ਦਾ ਸਰ ਨੇਮ ਲੈ ਲਿਆ ਸੀ। ਮੱਲਿਕਾ ਦੇ ਪਿਤਾ ਦਾ ਨਾਂ ਮੁਕੇਸ਼ ਕੁਮਾਰ ਲਾਂਬਾ ਸੀ ਤੇ ਮਾਂ ਦਾ ਨਾਂ ਸੰਤੋਸ਼ ਸ਼ੇਰਾਵਤ ਸੀ। ਮੱਲਿਕਾ ਨੇ ਭਾਰਤ 'ਚ ਕਾਮਯਾਬੀ ਦੇ ਝੰਡੇ ਗੱਡੇ ਤੇ ਇਸ ਤੋਂ ਬਾਅਦ ਹਾਲੀਵੁੱਡ ਵੱਲ ਰੁੱਖ ਮੋੜ ਲਿਆ। ਉਸ ਨੇ ਸਾਲ 2005 'ਚ ਫਿਲਮ 'ਦਿ ਮਿਥ' ਨਾਲ ਆਪਣਾ ਹਾਲੀਵੁੱਡ ਡੈਬਿਊ ਕੀਤਾ।

Punjabi Bollywood Tadka

ਉਸ ਨੇ ਪਿਛਲੇ ਤਿੰਨ ਸਾਲਾਂ ਤੋਂ ਪੈਰਿਸ ਅਸਟੇਟ ਬਿਜ਼ਨੈੱਸਮੈਨ ਸਿਰੇਲ ਆਗਜਨਫੈਨਸ ਨੂੰ ਡੇਟ ਕਰ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਸਿਰੇਲ ਆਗਜਨਫੈਨਸ ਤੇ ਮੱਲਿਕਾ ਇਕ ਦੂਜੇ ਨਾਲ ਮੁਲਾਕਾਤ ਆਮ ਦੋਸਤ ਦੇ ਜ਼ਰੀਏ ਹੋਈ ਸੀ। ਪਿਛਲੇ ਸਾਲ ਅਕਤੂਬਰ 'ਚ ਖਬਰ ਆਈ ਸੀ ਕਿ ਮੱਲਿਕਾ ਆਪਣੇ ਫ੍ਰੈਂਚ ਬੁਆਏਫ੍ਰੈਂਡ ਨਾਲ ਬੇਬੀ ਦੀ ਯੋਜਨਾ ਕਰ ਰਹੀ ਹੈ ਤੇ ਉਹ ਉਸ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mallika SherawatHappy BirthdayBoyfriend Cyrille AuxenfansBollywood CelebrityAmitabh BachchanShah Rukh Khan