FacebookTwitterg+Mail

OMG: ਕਦੀ ਚਿਹਰੇ ਦੀ ਵਜ੍ਹਾ ਕਾਰਨ ਰਿਜੈਕਟ ਹੋਇਆ ਸੀ ਇਹ ਸੁਪਰਸਟਾਰ, ਅੱਜ ਹੈ 369 ਕਾਰਾਂ ਦਾ ਮਾਲਕ

mammootty birthday
07 September, 2017 12:52:19 PM

ਮੁੰਬਈ— ਸਾਊਥ ਫਿਲਮਾਂ ਦੇ ਸੁਪਰਸਟਾਰ ਮਾਮੂਟੀ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਸਿਰਫ 20 ਸਾਲ ਦੀ ਉਮਰ 'ਚ ਆਪਣਾ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੇ ਮਾਮੂਟੀ ਦਾ ਫਿਲਮੀ ਸਫਰ ਆਸਾਨ ਨਹੀਂ ਰਿਹਾ। ਪੜ੍ਹਾਈ ਦੇ ਨਾਲ ਹੀ ਉਨ੍ਹਾਂ ਨੇ ਫਿਲਮਾਂ 'ਚ ਵੀ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ ਸੀ ਪਰ ਉਨ੍ਹਾਂ ਨੂੰ ਕਈ ਫਿਲਮਕਾਰਾਂ ਨੇ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਕਿ ਉਨ੍ਹਾਂ ਦਾ ਚਿਹਰਾ ਅਤੇ ਆਵਾਜ਼ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ।

Punjabi Bollywood Tadka

ਬਾਵਜੂਦ ਇਸ ਦੇ ਉਨ੍ਹਾਂ ਨੇ ਹਾਰ ਨਹੀਂ ਮੰਨੀ। ਅੱਜ ਉਨ੍ਹਾਂ ਦੀ ਗਿਣਤੀ ਸਾਊਥ ਫਿਲਮ ਇੰਡਸਟਰੀ ਦੇ ਟਾਪ ਸਟਾਰਜ਼ 'ਚ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਮਾਮੂਟੀ ਨੂੰ ਕਾਰਾਂ ਦੇ ਬੇਹੱਦ ਸ਼ੌਕ ਹੈ। ਮਾਮੂਟੀ ਦੇ ਕੋਲ ਇਕ-ਦੋ ਨਹੀਂ, ਬਲਕਿ ਕਰੀਬ 369 ਕਾਰਾਂ ਹਨ। ਇੰਨਾ ਹੀ ਨਹੀਂ ਮਾਮੂਟੀ ਨੇ ਕੁਝ ਸਾਲ ਪਹਿਲਾਂ ਦੇਸ਼ ਦੀ ਪਹਿਲੀ ਮਾਰੂਤੀ-800 ਵੀ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਸੀ।

Punjabi Bollywood Tadka

ਉਨ੍ਹਾਂ ਨੇ ਆਪਣੀਆਂ ਕਾਰਾਂ ਲਈ ਵੱਖ ਗੈਰਾਜ ਬਣਵਾਇਆ ਹੈ। ਵਧੇਰੇ ਉਹ ਖੁਦ ਹੀ ਕਾਰ ਡਰਾਈਵ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਦੀ ਵਧੇਰੇ ਕਾਰਾਂ ਦੇ ਨੰਬਰ 'ਚ 369 ਜ਼ਰੂਰ ਹੁੰਦਾ ਹੈ। ਮਾਮੂਟੀ ਦੇ ਕੋਲ ਜੈਗੁਆਰ ਐਕਸ-ਐੱਲ (ਕੈਵੀਆਰ), ਟੋਇਓਟੋ ਲੈਂਡ ਕਰੂਜ਼ਰ ਐੱਲ ਸੀ 200, ਫਰਾਰੀ, ਮਰਸਡੀਜ਼ ਅਤੇ ਆਡੀ ਦੇ ਕਈ ਮਾਡਲ, ਪੋਰਸ਼, ਟੋਇਓਟੋ ਫਾਰਚਿਊਨ, ਮਿੰਨੀ ਕੂਪਰ ਐੱਸ, ਐੱਫ10 ਬੀ.ਐੱਮ.ਡਬਲਿਊ 530ਡੀ ਅਤੇ 525ਡੀ, ਈ46 ਬੀ.ਐੱਮ.ਡਬਲਿਊ. ਐੱਮ3, Mitsubishi Pajero Sport, ਫਾਕਸਵੈਗਨ ਪੈਸੇਟ ਐਕਸ2 ਅਤੇ ਕਈ ਐੱਸ.ਯੂ.ਵੀ. ਐੱਸ ਹੈ।

Punjabi Bollywood Tadka

ਮਾਮੂਟੀ ਦੇ ਕੋਲ ਆਈਸ਼ਰ ਦੀ ਇਕ ਕੈਰਾਵੇਨ ਵੀ ਹੈ, ਜਿਸ 'ਚ ਉਨ੍ਹਾਂ ਨੂੰ ਉਨ੍ਹਾਂ ਨੇ ਮਾਡੀਫਾਈ ਕਰਾਇਆ ਹੈ। ਇੱਥੇ ਇਹ ਦੱਸਣਯੋਗ ਹੈ ਤਿ ਮਾਮੂਟੀ ਸਾਊਥ 'ਚ ਆਡੀ ਖਰੀਦਣ ਵਾਲੇ ਪਹਿਲੇ ਸਟਾਰ ਵੀ ਕਹੇ ਜਾਂਦੇ ਹਨ।

Punjabi Bollywood Tadka


Tags: MammoottyBirthdayTollywood celebrityਮਾਮੂਟੀ ਜਨਮਦਿਨ