FacebookTwitterg+Mail

ਡਰੱਗਜ਼ ਤਸਕਰੀ 'ਚ ਫਸੀ ਮਮਤਾ ਕੁਲਕਰਣੀ 'ਤੇ ਕੋਰਟ ਦਾ ਫੈਸਲਾ, ਕਰੋੜਾਂ ਦੇ ਤਿੰਨ ਫਲੈਟ ਹੋਣਗੇ ਕੁਰਕ

mamta kulkarni
26 April, 2018 04:34:26 PM

ਮੁੰਬਈ(ਬਿਊਰੋ)— ਸਾਲ 2016 'ਚ ਕਰੋੜਾਂ ਰੁਪਏ ਦਾ ਡਰੱਗਜ਼ ਦਾ ਕਾਰੋਬਾਰ ਕਰਨ ਵਾਲਿਆਂ ਦਾ ਠਾਣੇ ਪੁਲਸ ਨੇ ਪਰਦਾਫਾਸ਼ ਕੀਤਾ ਸੀ, ਜਿਸ 'ਚ ਮੁੱਖ ਤੌਰ 'ਤੇ ਅਦਾਕਾਰਾ ਮਮਤਾ ਕੁਲਕਰਣੀ ਦਾ ਨਾਂ ਵੀ ਸ਼ਾਮਲ ਸੀ। ਹੁਣ ਇਸ ਮਾਮਲੇ 'ਚ ਐੱਨ. ਡੀ. ਪੀ. ਐੱਸ. ਕੋਰਟ ਨੇ ਮਹਾਰਾਸ਼ਟਰ ਦੇ ਠਾਣੇ 'ਚ ਬਾਲੀਵੁੱਡ ਦੀ ਸਾਬਕਾ ਅਦਾਕਾਰਾ ਮਮਤਾ ਕੁਲਕਰਣੀ ਦੀ ਸਾਰੀ ਸੰਪਤੀ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ।
ਮਮਤਾ ਕੁਲਕਰਣੀ ਦੀ ਸੰਪਤੀ ਹੋਵੇਗੀ ਕੁਰਕ
ਅਦਾਲਤ ਨੇ ਸਾਬਕਾ ਅਦਾਕਾਰਾ ਮਮਤਾ ਕੁਲਕਰਣੀ ਦੀ ਸਾਰੀ ਸੰਪਤੀ ਕੁਰਕ ਕਰਨ ਦਾ ਹੁਮਕ ਦਿੱਤਾ ਹੈ। ਐੱਨ. ਡੀ. ਪੀ. ਐੱਸ. ਕੋਰਟ ਦੀ ਵਿਸ਼ੇਸ਼ ਅਦਾਲਤ ਨੇ ਨਿਆਧੀਸ਼ ਐੱਚ. ਐੱਮ. ਪਟਵਰਧਨ ਨੇ ਡਰੱਗਜ਼ ਮਾਮਲੇ 'ਚ ਮਮਤਾ ਕੁਲਕਰਣੀ ਦੇ ਕੋਰਟ 'ਚ ਪੇਸ਼ ਨਾ ਹੋਣ 'ਤੇ ਬੀਤੇ ਦਿਨੀਂ ਮਮਤਾ ਦੇ ਮੁੰਬਈ ਤੋਂ ਵੱਖਰੇ-ਵੱਖਰੇ ਇਲਾਕਿਆਂ 'ਚ ਬਣੇ ਤਿੰਨੇ ਫਲੈਟਸ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਸੀ। ਮਮਤਾ ਕੁਲਕਰਣੀ ਦੇ ਇਨ੍ਹਾਂ ਤਿੰਨਾਂ ਫਲੈਟਸ ਦੀ ਕੀਮਤ ਤਕਰੀਬਨ 20 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮਮਤਾ ਕੁਲਕਰਣੀ ਨੂੰ ਕੀਤਾ ਗਿਆ ਸੀ ਭਗੋੜਾ ਘੋਸ਼ਿਤ
ਕੋਰਟ ਨੇ ਕੁਰਕੀ ਜ਼ਬਤੀ ਦੇ ਹੁਕਮ ਤੋਂ ਬਾਅਦ ਅਭਿਯੋਜਕ ਸ਼ੀਸ਼ੀਕ ਹੀਰੇ ਨੇ ਦੱਸਿਆ ਹੈ ਕਿ, ''ਅਭਿਯੋਜਨ ਪੱਖ ਵਲੋਂ ਅਪੀਲ ਕੀਤੇ ਜਾਣ ਤੋਂ ਬਾਅਦ ਕੋਰਟ ਨੇ ਮਮਤਾ ਕੁਲਕਰਣੀ ਦੀ ਇਸ ਸੰਪਤੀ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਅਸਲ 'ਚ ਕੋਰਟ ਨੇ 2000 ਕਰੋੜ ਰੁਪਏ ਦੇ ਡਰੱਗਜ਼ ਮਾਮਲੇ 'ਚ ਪੇਸ਼ ਨਾ ਹੋਣ 'ਤੇ ਉਸ ਨੂੰ ਭਗੋੜਾ ਘੋਸ਼ਿਤ ਕਰ ਦਿੱਤਾ ਸੀ।''  


Tags: Mamta KulkarniDrug CaseAvon Lifesciences LtdH M Patwardhan3 FlatsBollywood Celebrity

Edited By

Sunita

Sunita is News Editor at Jagbani.