FacebookTwitterg+Mail

ਟਾਪਲੈੱਸ ਫੋਟੋਸ਼ੂਟ ਤੋਂ ਪਹਿਲਾਂ ਡਰ ਗਈ ਸੀ ਇਹ ਅਭਿਨੇਤਰੀ, ਘਰੋਂ ਕੱਢੇ ਜਾਣ ਦਾ ਸੀ ਡਰ (ਦੇਖੋ ਤਸਵੀਰਾਂ)

    1/11
20 April, 2017 06:06:35 PM
ਮੁੰਬਈ— ਅਭਿਨੇਤਰੀ ਮਮਤਾ ਕੁਲਕਰਣੀ 45 ਸਾਲਾਂ ਦੀ ਹੋ ਗਈ ਹੈ। 20 ਅਪ੍ਰੈਲ 1972 ਨੂੰ ਮੁੰਬਈ 'ਚ ਜਨਮੀ ਮਮਤਾ 1993 'ਚ ਗਲੈਮਰ ਮੈਗਜ਼ੀਨ ਸਟਾਰਡਸਟ ਨੂੰ ਦਿੱਤੇ ਟਾਪਲੈੱਸ ਫੋਟੋਸ਼ੂਟ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ। ਹਾਲਾਂਕਿ ਸ਼ੂਟ ਤੋਂ ਪਹਿਲਾਂ ਖੁਦ ਮਮਤਾ ਵੀ ਬੇਹੱਦ ਡਰੀ ਹੋਈ ਸੀ। ਉਸ ਨੇ ਫੋਟੋਗ੍ਰਾਫਰ ਦੇ ਸਾਹਮਣੇ ਡਰ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਇਸ ਦੇ ਚਲਦਿਆਂ ਉਸ ਨੂੰ ਘਰੋਂ ਤੇ ਫਿਲਮ ਇੰਡਸਟਰੀ 'ਚੋਂ ਕੱਢਿਆ ਜਾ ਸਕਦਾ ਸੀ। 2015 'ਚ ਦਿੱਤੇ ਇੰਟਰਵਿਊ 'ਚ ਫੋਟੋਗ੍ਰਾਫਰ ਜਯੇਸ਼ ਸੇਠ ਨੇ ਇਸ ਫੋਟੋਸ਼ੂਟ ਦੇ ਪਿੱਛੇ ਦੀ ਕਹਾਣੀ ਖੁੱਲ੍ਹ ਕੇ ਸਾਂਝੀ ਕੀਤੀ ਸੀ।
ਜਸੇਸ਼ ਸੇਠ ਮੁਤਾਬਕ, '1993 ਦੀ ਗੱਲ ਹੈ। ਉਦੋਂ ਮਮਤਾ ਫਿਲਮ ਇੰਡਸਟਰੀ 'ਚ ਐਂਟਰ ਹੀ ਹੋਈ ਸੀ। ਉਹ ਫ੍ਰੈਸ਼ਰ ਸੀ ਤੇ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਸੀ। ਉਸ ਸਮੇਂ ਅਸੀਂ ਸਟਾਰਡਸਟ ਲਈ ਕਵਰ ਸ਼ੂਟ ਦੀ ਪਲਾਨਿੰਗ ਕਰ ਰਹੇ ਸੀ। ਐਡੀਟੋਰੀਅਲ ਮੀਟਿੰਗ 'ਚ ਕੁਝ ਸੈਂਸੂਅਲ ਸ਼ੂਟ ਬਾਰੇ ਫੈਸਲਾ ਹੋਇਆ। ਉਸ ਸਮੇਂ ਕਲੀਵੇਜ ਸ਼ੋਅ ਕਰਨਾ ਵੀ ਵੱਡਾ ਮੁੱਦਾ ਬਣ ਜਾਂਦਾ ਸੀ।'
ਜਯੇਸ਼ ਮੁਤਾਬਕ ਇਸ ਸ਼ੂਟ ਲਈ ਇਕ ਅਜਿਹੀ ਅਭਿਨੇਤਰੀ ਦੀ ਲੋੜ ਸੀ, ਜਿਸ ਦੀ ਬਾਡੀ ਸੈਕਸੀ ਤੇ ਚਿਹਰਾ ਸ਼ਰੀਫ ਹੋਵੇ। ਬਕੌਲ ਜਯੇਸ਼, 'ਅਸੀਂ ਉਸ ਸਮੇਂ ਮਾਧੁਰੀ ਦੀਕਸ਼ਿਤ, ਜੂਹੀ ਚਾਵਲਾ ਸਮੇਤ ਦੂਜੀਆਂ ਹੀਰੋਇਨਾਂ ਵੱਲ ਦੇਖ ਰਹੇ ਸੀ ਪਰ ਸਾਰੀਆਂ ਨੇ ਸ਼ੂਟ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਹੀ ਆਪਣੀ ਪਛਾਣ ਬਣਾ ਚੁੱਕੀਆਂ ਸਨ। ਉਦੋਂ ਅਸੀਂ ਨਵੇਂ ਚਿਹਰੇ ਦੀ ਭਾਲ ਕੀਤੀ। ਕਈ ਅਭਿਨੇਤਰੀਆਂ ਦੇ ਨਾਂ ਸਾਹਮਣੇ ਆਏ। ਇਨ੍ਹਾਂ 'ਚ ਮਮਤਾ ਵੀ ਸ਼ਾਮਲ ਸੀ।'

Tags: Mamta Kulkarni Topless Photoshoot Birthday ਮਮਤਾ ਕੁਲਕਰਣੀ ਟਾਪਲੈੱਸ ਫੋਟੋਸ਼ੂਟ