FacebookTwitterg+Mail

ਭੰਗੜਾ ਪਾਉਣ 'ਤੇ ਮਜਬੂਰ ਕਰੇਗਾ 'ਭਲਵਾਨ ਸਿੰਘ' ਦਾ ਗੀਤ 'ਮਾਣਕ ਦੀ ਕਲੀ' (ਵੀਡੀਓ)

manak di kali song from the movie bhalwan singh
17 October, 2017 02:51:55 PM

ਜਲੰਧਰ (ਬਿਊਰੋ)— 'ਭਲਵਾਨ ਸਿੰਘ' ਫਿਲਮ ਦਾ ਗੀਤ 'ਮਾਣਕ ਦੀ ਕਲੀ' ਇਨ੍ਹੀਂ ਦਿਨੀਂ ਹਰ ਇਕ ਦੀ ਜ਼ੁਬਾਨ 'ਤੇ ਹੈ। ਗੀਤ 'ਚ ਰਣਜੀਤ ਬਾਵਾ ਦੇ ਨਾਲ ਵਾਮਿਕਾ ਗੱਬੀ ਸ਼ਾਨਦਾਰ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਰਣਜੀਤ ਬਾਵਾ ਦੀ ਆਵਾਜ਼ 'ਚ ਰਿਲੀਜ਼ ਹੋਏ ਇਸ ਗੀਤ ਨੂੰ ਹਰਪ੍ਰੀਤ ਸਿੰਘ ਸ਼ਾਹਪੁਰ ਨੇ ਲਿਖਿਆ ਹੈ, ਜਦਕਿ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਨੂੰ ਡਾਇਰੈਕਟ ਤੇ ਕੋਰੀਓਗ੍ਰਾਫ ਰਿਚੀ ਬਰਟਨ ਨੇ ਕੀਤਾ ਹੈ।

ਦੱਸਣਯੋਗ ਹੈ ਕਿ 'ਭਲਵਾਨ ਸਿੰਘ' 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਣਜੀਤ ਬਾਵਾ ਦੇ ਨਾਲ-ਨਾਲ ਕਰਮਜੀਤ ਅਨਮੋਲ, ਮਾਨਵ ਵਿੱਜ ਤੇ ਨਵਦੀਪ ਬੰਗਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ 'ਚ ਪੁਰਾਣੇ ਪੰਜਾਬ ਨੂੰ ਦਰਸਾਉਂਦਿਆਂ ਇਕ ਖੂਬਸੂਰਤ ਕਹਾਣੀ ਦਿਖਾਈ ਗਈ ਹੈ। ਫਿਲਮ ਦੀ ਕਹਾਣੀ ਸੁਖਰਾਜ ਸਿੰਘ ਦੀ ਹੈ, ਜਿਸ ਦਾ ਨਿਰਦੇਸ਼ਨ ਪਰਮ ਸ਼ਿਵ ਨੇ ਕੀਤਾ ਹੈ। ਫਿਲਮ ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸਿੰਘ ਸੰਧੂ ਵਲੋਂ ਪ੍ਰੋਡਿਊਸ ਕੀਤੀ ਗਈ ਹੈ।


Tags: Bhalwan Singh Manak Di Kali Ranjit Bawa Wamiqa Gabbi Navdeep Banga Manav Vij