FacebookTwitterg+Mail

ਅਭਿਨੇਤਾਵਾਂ ਨੂੰ 'ਚਰਿੱਤਰ ਅਦਾਕਾਰ' ਕਹਿਣਾ ਡੱਬੇ 'ਚ ਬੰਦ ਕਰ ਦੇਣ ਦੇ ਬਰਾਬਰ : ਮਾਨਵ ਕੌਲ

manav kaul
19 February, 2017 09:40:13 AM
ਮੁੰਬਈ— ਅਦਾਕਾਰੀ ਦੇ ਹੁਨਰ ਦੇ ਦਮ 'ਤੇ ਮਾਨਵ ਕੌਲ ਨੇ ਆਪਣੀ ਪਛਾਣ ਕਾਰੋਬਾਰੀ ਤੇ ਛੋਟੇ ਬਜਟ ਵਾਲੀਆਂ ਦੋਹਾਂ ਤਰ੍ਹਾਂ ਦੀਆਂ ਫਿਲਮਾਂ 'ਚ ਸਥਾਪਿਤ ਕੀਤੀ ਹੈ। ਇਸ ਅਦਾਕਾਰ ਦਾ ਕਹਿਣਾ ਹੈ ਕਿ, ਭਾਰਤੀ ਸਿਨੇਮਾ ਇਕ ਰੋਮਾਂਚਕ ਦੌਰ 'ਚੋਂ ਲੰਘ ਰਿਹਾ ਹੈ ਅਤੇ ਹੁਣ ਇਹ ਸਮਾਂ ਆ ਗਿਆ ਹੈ ਕਿ ਉਹ ਕੁਝ ਅਭਿਨੇਤਾਵਾਂ ਨੂੰ 'ਚਰਿੱਤਰ ਅਦਾਕਾਰ' ਕਹਿਣਾ ਬੰਦ ਕਰਨ। 'ਚਰਿੱਤਰ ਅਦਾਕਾਰ' ਅਜਿਹਾ ਸ਼ਬਦ ਹੈ, ਜਿਵੇਂ ਕਿਸੇ ਨੂੰ ਡੱਬੇ 'ਚ ਬੰਦ ਕਰ ਦਿੱਤਾ ਗਿਆ ਹੋਵੇ। ਇਸ ਤਰ੍ਹਾਂ ਦੇ ਅਕਸ 'ਚੋਂ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। 'ਜੈ ਗੰਗਾਜਲ' ਦੇ ਅਦਾਕਾਰ ਨੇ ਕਿਹਾ ਕਿ ਫਿਲਮ ਨਿਰਮਾਤਾ ਹੁਣ ਚੰਗੇ ਅਭਿਨੇਤਾਵਾਂ ਨੂੰ ਮੁੱਖ ਭੂਮਿਕਾ ਦੇਣ 'ਚ ਅਹਿਮੀਅਤ ਦੇ ਰਹੇ ਹਨ। ਇਹ ਇਕ ਵੱਡਾ ਬਦਲਾਅ ਹੈ। ਕੌਲ ਨੇ ਕਿਹਾ ਕਿ ਮੈਨੂੰ 'ਚਰਿੱਤਰ ਸ਼ਬਦ' ਪਸੰਦ ਨਹੀਂ ਹੈ ਅਤੇ ਇਹ ਕਾਫੀ ਖਰਾਬ ਲੱਗਦਾ ਹੈ।

Tags: Manav KaulIndian cinemaJai Gangaajalਮਾਨਵ ਕੌਲਭਾਰਤੀ ਸਿਨੇਮਾਜੈ ਗੰਗਾਜਲ