ਮੁੰਬਈ (ਬਿਊਰੋ)— 90 ਦੇ ਦਹਾਕੇ ਦੀ ਟੀ. ਵੀ. ਸ਼ੋਅ ਸ਼ਾਂਤੀ ਨਾਲ ਮਸ਼ਹੂਰ ਹੋਈ ਅਦਾਕਾਰਾ ਮੰਦਿਰਾ ਬੇਦੀ ਆਪਣੇ ਬੋਲਡ ਅਤੇ ਹੌਟ ਅੰਦਾਜ਼ ਕਰਕੇ ਅਕਸਰ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮੰਦਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਮੰਦਿਰਾ ਬਿਕਨੀ ਪਹਿਣੇ ਪੁਲ ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ।
ਪਿਛਲੇ ਕੁਝ ਦਿਨ ਪਹਿਲਾਂ ਮੰਦਿਰਾ ਨੇ ਇਕ ਤਸਵੀਰ ਪੋਸਟ ਕੀਤੀ ਸੀ ਜਿਸ 'ਚ ਉਹ ਆਪਣੇ ਬੇਟੇ ਨਾਲ ਪੁਲ ਚ ਆਨੰਦ ਮਾਣ ਰਹੀ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਮੰਦਿਰਾ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਵਲੋਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
ਮੰਦਿਰਾ ਦੇ 363K ਫਾਲੋਅਰਜ਼ ਹਨ ਅਤੇ ਅਜੇ ਤੱਕ ਕਰੀਬ 2,325 ਪੋਸਟ ਸ਼ੇਅਰ ਕਰ ਚੁੱਕੀ ਹੈ। ਮੰਦਿਰਾ ਘੁੰਮਣ ਦੀ ਕਾਫੀ ਸ਼ੋਕੀਨ ਹੈ ਅਤੇ ਆਪਣੇ ਜੀਵਣ ਦੇ ਯਾਦਗਾਰ ਪੱਲਾਂ ਨੂੰ ਉਹ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰਦੀ ਹੈ। ਇਸ ਤੋਂ ਇਲਾਵਾ ਮੰਦਿਰਾ ਨੇ ਕ੍ਰਿਕੇਟ ਕੂਮੈਂਟਰੀ ਤੋਂ ਲੈ ਕੇ ਫਿੱਟਨੈੱਸ ਐਕਸਪਰਅ ਦਾ ਰੋਲ ਖੂਬ ਨਿਭਾਇਆ ਹੈ।