FacebookTwitterg+Mail

ਸਾੜ੍ਹੀ ਪਹਿਨ ਪੁਸ਼ਅੱਪ ਲਗਾਉਂਦੀ ਦਿਖੀ ਮਦਿੰਰਾ, ਵੀਡੀਓ ਵਾਇਰਲ

mandira bedi
11 February, 2018 04:15:10 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਮੰਦਿਰਾ ਬੇਦੀ ਹਮੇਸ਼ਾ ਹੀ ਆਪਣੀ ਫਿੱਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਹਾਲ ਹੀ 'ਚ ਮੰਦਿਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਾੜ੍ਹੀ ਪਹਿਨ ਪੁਸ਼ਅੱਪ ਲਗਾਉਂਦੀ ਨਜ਼ਰ ਆ ਰਹੀ ਹੈ। ਮੰਦਿਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਿਸੇ ਇਵੈਂਟ ਦਾ ਲੱਗ ਰਿਹਾ ਹੈ, ਜਿਸ 'ਚ ਉਹ ਸਟੇਜ਼ 'ਤੇ ਪੁਸ਼ਅੱਪਸ ਲਗਾਉਂਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ 'ਚ ਇਕ ਸ਼ਖਸ ਵੀ ਨਜ਼ਰ ਆ ਰਿਹਾ ਹੈ ਜੋ ਉਨ੍ਹਾਂ ਨਾਲ ਪੁਸ਼ਅੱਪ ਲਗਾ ਰਿਹਾ ਹੈ।

 

A post shared by Mandira Bedi (@mandirabedi) on

ਮੰਦਿਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮੰਦਿਰਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 430,000 ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 2,461 ਪੋਸਟਾਂ ਸ਼ੇਅਰ ਕਰ ਚੁੱਕੀ ਹੈ।


Tags: Mandira Bedi Instagram Push Ups Viral Event Tv Actress

Edited By

Kapil Kumar

Kapil Kumar is News Editor at Jagbani.