FacebookTwitterg+Mail

20 ਸਾਲ ਪਹਿਲਾਂ ਅਜਿਹੀ ਦਿਖਦੀ ਸੀ ਮੰਦਿਰਾ ਬੇਦੀ

mandira bedi
18 February, 2018 02:32:53 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਮੰਦਿਰਾ ਬੇਦੀ ਹਮੇਸ਼ਾ ਹੀ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮੰਦਿਰਾ ਨੇ ਆਪਣੀ 20 ਸਾਲ ਪੁਰਾਣੀ ਇਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਮੰਦਿਰਾ ਦਾ 'ਸ਼ਾਂਤੀ' ਸ਼ੋਅ ਵਾਲਾ ਲੁੱਕ ਯਾਦ ਆਵੇਗਾ। ਉਨ੍ਹਾਂ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''#saturday style from 20years ago, Jaane kahaan gaye woh din!!''।

Punjabi Bollywood Tadka
ਭਾਵੇਂ ਸਮਾਂ ਅੱਗੇ ਨਿਕਲ ਗਿਆ ਹੋਵੇ ਪਰ ਮੰਦਿਰਾ ਅੱਜ ਵੀ ਪਹਿਲਾਂ ਦੀ ਤਰ੍ਹਾਂ ਖੂਬਸੂਰਤ ਅਤੇ ਫਿੱਟ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਦੇਖਣ ਤੋਂ ਬਾਅਦ ਉਮਰ ਦਾ ਅੰਦਾਜ਼ਾ ਲਗਾਉਣ ਮੁਸ਼ਕਿਲ ਹੈ। ਪਿੱਛਲੇ ਦਿਨੀਂ ਉਨ੍ਹਾਂ ਇਕ ਵੀਡੀਓ ਸ਼ੇਅਰ ਕੀਤਾ ਸੀ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।

Punjabi Bollywood Tadka
ਇਸ ਵੀਡੀਓ 'ਚ ਮੰਦਿਰਾ ਸਾੜ੍ਹੀ ਪਹਿਨ ਇਵੈਂਟ ਦੌਰਾਨ ਸਟੇਜ 'ਤੇ ਪੁਸ਼ਅੱਪ ਲਗਾਉਂਦੀ ਨਜ਼ਰ ਆ ਰਹੀ ਸੀ। 45 ਸਾਲ ਦੀ ਮੰਦਿਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹਮੇਸ਼ਾ ਹੀ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਉਨ੍ਹਾਂ ਆਪਣੀ ਇਕ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਸੀ ਜੋ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਗਈ।

Punjabi Bollywood TadkaPunjabi Bollywood TadkaPunjabi Bollywood Tadka


Tags: Mandira Bedi Instagram Shanti Fitness Viral Tv Actress

Edited By

Kapil Kumar

Kapil Kumar is News Editor at Jagbani.