FacebookTwitterg+Mail

Video: ਗਾਇਕਾ ਮਨਹੀਰ ਕੌਰ ਨਵਾਂ ਸਿੰਗਲ ਟਰੈਕ 'ਸ਼ੌਂਕੀ ਜੱਟ' ਹੋਇਆ ਰਿਲੀਜ਼

27 March, 2017 04:31:17 PM
ਜਲੰਧਰ— ਪੰਜਾਬੀ ਗੀਤ 'ਮੇਰਾ ਰਾਂਝਾਂ', 'ਕੁੜੀਓ ਰਾਹ ਛੱਡ ਦਿਓ' ਤੋਂ ਇਲਾਵਾ ਹੋਰ ਆਪਣੇ ਕਈ ਹਿੱਟ ਗੀਤਾਂ ਨਾਲ ਚਰਚਾ 'ਚ ਆਈ ਗਾਇਕਾ ਮਨਹੀਰ ਕੌਰ ਦਾ ਅੱਜ 27 ਮਾਰਚ ਨੂੰ ਨਵਾਂ ਸਿੰਗਲ ਟਰੈਕ 'ਸ਼ੌਂਕੀ ਜੱਟ' ਯੂ.ਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ। ਪੇਸ਼ਕਾਰ ਜਸਵੀਰਪਾਲ ਸਿੰਘ ਵਲੋਂ ਇਹ ਗੀਤ ਰਿਲੀਜ਼ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਗਾਇਕਾ ਮਨਜੀਤ ਕੌਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਤਿਆਰ ਕੀਤਾ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮਾਨਸ ਨੇ। ਇਸ ਦਾ ਵੀਡੀਓ ਕਮਲਪ੍ਰੀਤ ਜੌਨੀ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਇਸ ਗੀਤ 'ਚ ਇੱਕ ਜੱਟੀ ਆਪਣੇ ਜੱਟ ਦੀ ਪ੍ਰਸ਼ੰਸਾ ਕਰਦੀ ਹੈ। ਇਸ ਗੀਤ ਨੂੰ ਯੂ.ਟਿਊਬ ਤੋਂ ਇਲਾਵਾ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਗਿਆ ਹੈ।

Tags: Manheer KaurShonki JattGuri Toor Manas Desi Crew ਮਨਹੀਰ ਕੌਰਸ਼ੌਂਕੀ ਜੱਟ