FacebookTwitterg+Mail

'ਮਹਾਕਾਲੀ...' 'ਚ ਹੁਣ ਮਨੀਸ਼ ਬਿਸ਼ਲਾ ਨਿਭਾਏਗਾ ਇੰਦਰ ਦਾ ਰੋਲ

manish bishla
22 August, 2017 08:39:20 PM

ਮੁੰਬਈ— ਟੀ. ਵੀ. ਸ਼ੋਅ 'ਮਹਾਕਾਲੀ : ਅੰਤ ਹੀ ਆਰੰਭ ਹੈ' ਦੇ ਅਭਿਨੇਤਾਵਾਂ ਗਗਨ ਕੰਗ ਤੇ ਅਰਿਜੀਤ ਲਵਾਨੀਆ ਦੀ ਕੁਝ ਦਿਨ ਪਹਿਲਾਂ ਹੀ ਸੜਕ ਹਾਦਸੇ 'ਚ ਹੋਈ ਮੌਤ ਨਾਲ ਟੀ. ਵੀ. ਇੰਡਸਟਰੀ ਸਦਮੇ 'ਚ ਹੈ। ਅਸਲ 'ਚ ਇਹ ਦੋਵੇਂ ਉਮਰਗਾਂਵ 'ਚ ਸ਼ੂਟਿੰਗ ਕਰਕੇ ਮੁੰਬਈ ਵਾਪਸ ਪਰਤ ਰਹੇ ਸਨ ਕਿ ਰਸਤੇ 'ਚ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਗਗਨ ਇਸ ਸ਼ੋਅ 'ਚ ਦੇਵਰਾਜ ਇੰਦਰ ਦਾ ਰੋਲ ਨਿਭਾਅ ਰਹੇ ਸਨ ਤੇ ਅਰਿਜੀਤ ਨੰਦੀ ਦਾ।
ਖਬਰਾਂ ਮੁਤਾਬਕ 'ਮਹਾਕਾਲੀ' ਦੇ ਫਿਲਮਕਾਰਾਂ ਨੂੰ ਗਗਨ ਦਾ ਬਦਲ ਮਿਲ ਗਿਆ ਹੈ। ਮਨੀਸ਼ ਬਿਸ਼ਲਾ ਹੁਣ ਇਸ ਰੋਲ ਨੂੰ ਅੱਗੇ ਜਾਰੀ ਕਰਨਗੇ। ਦੱਸਣਯੋਗ ਹੈ ਕਿ ਮਨੀਸ਼ ਤੇ ਗਗਨ ਕਾਫੀ ਨਜ਼ਦੀਕੀ ਦੋਸਤ ਰਹੇ ਹਨ ਤੇ ਦੋਵੇਂ ਟੀ. ਵੀ. ਸ਼ੋਅ 'ਸੰਕਟਮੋਚਨ ਮਹਾਬਲੀ' 'ਚ ਵੀ ਕੰਮ ਕਰ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਮਨੀਸ਼ ਨੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਉਹ ਇਸ ਹਫਤੇ ਆਉਣ ਵਾਲੇ ਐਪੀਸੋਡ 'ਚ ਨਜ਼ਰ ਆਵੇਗਾ।


Tags: Manish Bishla Gagan Kang Accident Indradev