FacebookTwitterg+Mail

'ਡੀਅਰ ਮਾਇਆ' 'ਚ ਦਮਦਾਰ ਕਮਬੈਕ ਨਾਲ ਨਜ਼ਰ ਆਈ ਮਨੀਸ਼ਾ ਕੋਰਾਇਲਾ (ਵੀਡੀਓ)

03 May, 2017 10:56:43 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਮਨੀਸ਼ਾ ਕੋਰਾਈਲਾ ਆਪਣੀ ਆਉਣ ਵਾਲੀ ਫਿਲਮ 'ਡਿਅਰ ਮਾਇਆ' ਲਈ ਕਾਫੀ ਚਰਚਾ 'ਚ ਹੈ। ਬੀਤੇ ਦਿਨੀਂ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਇਸ ਤਸਵੀਰ ਨੂੰ ਦੇਖਣ ਤੋਂ ਪ੍ਰਸ਼ੰਸਕਾਂ ਵੱਲੋਂ ਬਹੁਤ ਸਾਰੇ ਅੰਦਾਜ਼ੇ ਲਗਾਏ ਗਏ ਸਨ। ਮਨੀਸ਼ਾ ਕਾਫੀ ਲੰਬੇ ਸਮੇਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆ ਰਹੀ ਸੀ ਪਰ ਹਾਲ ਹੀ 'ਚ ਡਿਅਰ ਮਾਇਆ ਤੋ ਇਲਾਵਾ ਮਨੀਸ਼ਾ ਰਾਜ ਕੁਮਾਰ ਹਿਰਾਨੀ ਦੀ ਫਿਲਮ ਸੰਜੇ ਦੱਤ ਦੀ ਬਾਇਓਪਿਕ 'ਚ ਨਰਗਿਸ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਵੇਗੀ।

ਜ਼ਿਕਰਯੋਗ ਹੈ ਕਿ 'ਡਿਅਰ ਮਾਇਆ' ਦਾ ਟੀਜ਼ਰ ਦੇਖਣ ਤੋਂ ਬਾਅਦ ਇਹ ਸਾਫ ਲੱਗ ਰਿਹਾ ਹੈ ਕਿ ਇਹ ਫਿਲਮ ਸੰਸਪੈਂਸ ਨਾਲ ਭਰਪੂਰ ਹੈ। ਮਨੀਸ਼ਾ ਕੋਰਾਇਲਾ ਪਹਿਲੀ ਵਾਰ ਇਸ ਤਰ੍ਹਾਂ ਦੀ ਭੂਮਿਕਾ ਨਿਭਾਅ ਰਹੇ ਹਨ।


Tags: Manisha Koirala dear maya biopic Sanjay Dutt ਮਨੀਸ਼ਾ ਕੋਰਾਈਲਾ ਡੀਅਰ ਮਾਇਆ