FacebookTwitterg+Mail

'ਡੀਅਰ ਮਾਇਆ' 'ਚ ਵੱਖਰੇ ਅੰਦਾਜ਼ 'ਚ ਨਜ਼ਰ ਆਈ ਮਨੀਸ਼ਾ ਕੋਇਰਾਲਾ (ਵੀਡੀਓ)

05 May, 2017 01:51:22 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮਨੀਸ਼ਾ ਕੋਇਰਾਲਾ ਆਪਣੀ ਕਮਬੈਕ ਫਿਲਮ 'ਡੀਅਰ ਮਾਇਆ' ਨਾਲ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਬੀਤੇ ਦਿਨੀਂ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਜਿਸ 'ਚ ਮਨੀਸ਼ਾ ਦੀ ਇਕ ਵੱਖਰੀ ਝਲਕ ਦੇਖਣ ਨੂੰ ਮਿਲੀ ਸੀ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਮਨੀਸ਼ਾ ਇਕ ਬੁੱਢੀ ਅੋਰਤ ਦੀ ਭੂਮਿਕਾ 'ਚ ਨਜ਼ਰ ਆ ਰਹੀ ਹੈ ਜੋ ਆਪਣੇ ਘਰ 'ਚ ਇਕੱਲੀ ਰਹਿ ਰਹੀ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਮਨੀਸ਼ਾ ਨੂੰ 2012 'ਚ ਕੈਂਸਰ ਹੋ ਗਿਆ ਸੀ। ਜਿਸ ਕਰਕੇ ਉਹ ਫਿਲਮੀ ਦੁਨੀਆ ਤੋਂ ਕਾਫੀ ਸਮੇਂ ਤੋਂ ਨਜ਼ਰ ਨਹੀ ਆਏ ਸਨ ਪਰ ਹਾਲ ਹੀ 'ਚ ਕੈਂਸਰ ਤੋਂ ਮੁਖਤੀ ਪਾਉਣ ਦੇ ਬਾਅਦ ਇਕ ਵਾਰ ਫਿਰ ਪਰਦੇ 'ਤੇ ਦਮਦਾਰ ਵਾਪਸੀ ਨਾਲ ਨਜ਼ਰ ਆ ਰਹੀ ਹੈ। ਫਿਲਮ ਜਲਦ ਹੀ 2 ਜੁਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਮਨੀਸ਼ਾ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ 'ਤੇ ਆਧਾਰਿਤ ਫਿਲਮ 'ਚ ਨਰਗਿਸ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ।


Tags: Manisha Koirala Dear Maya Cancer Nargis ਮਨੀਸ਼ਾ ਕੋਇਰਾਲਾ ਡੀਅਰ ਮਾਇਆ