FacebookTwitterg+Mail

ਰੰਗੇਹੱਥੀ ਬੰਦ ਕਮਰੇ 'ਚ ਨਾਨਾ ਪਾਟੇਕਰ ਨਾਲ ਫੜ੍ਹੀ ਸੀ ਇਹ ਬਾਲੀਵੁੱਡ ਅਦਾਕਾਰਾ, ਤਾਂ ਕਾਫੀ ਭੜਕੀ ਸੀ ਮਨੀਸ਼ਾ

manisha koirala
17 August, 2017 04:04:43 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮਨੀਸ਼ਾ ਕੋਇਰਾਲਾ ਨੇ 1991 'ਚ ਰਿਲੀਜ਼ ਹੋਈ ਫਿਲਮ 'ਸੌਦਾਗਰ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਮਨੀਸ਼ਾ ਦਾ ਜਨਮ 16 ਅਗਸਤ, 1947 ਨੂੰ ਹੋਇਆ ਸੀ। ਕਿਹਾ ਜਾਂਦਾ ਹੈ ਕਿ ਕਦੇ ਮਨੀਸ਼ਾ ਖੁਦ ਤੋਂ 20 ਸਾਲ ਵੱਡੇ ਨਾਨਾ ਪਾਟੇਕਰ ਨਾਲ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਚੁੱਕੀ ਸੀ।

Punjabi Bollywood Tadka

ਹਾਲਾਂਕਿ ਦੋਵਾਂ ਦੇ ਰਿਲੇਸ਼ਨ 'ਚ ਉਸ ਸਮੇਂ ਦਰਾੜ ਆ ਗਈ ਜਦੋਂ ਮਨੀਸ਼ਾ ਨੇ ਨਾਨਾ ਪਾਟੇਕਰ ਨੂੰ ਆਇਸ਼ਾ ਜੁਲਕਾ ਨਾਲ ਬੰਦ ਕਮਰੇ 'ਚ ਰੰਗੇਹੱਥ ਫੜ੍ਹ ਲਿਆ ਸੀ। ਇਸ ਤੋਂ ਬਾਅਦ ਮਨੀਸ਼ਾ ਨੇ ਨਾ ਸਿਰਫ ਨਾਨਾ ਨੂੰ ਖਰੀਆਂ ਖੋਟੀਆਂ ਸੁਣਾਈਆਂ ਸਗੋਂ ਆਇਸ਼ਾ 'ਤੇ ਵੀ ਕਾਫੀ ਭੜਕੀ ਸੀ। 

Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਨਾਨਾ ਨਾਲ ਆਇਸ਼ਾ ਨੂੰ ਦੇਖ ਕੇ ਕੋਇਰਾਲਾ ਨੇ ਦੋਵਾਂ ਨੂੰ ਖੂਬ ਬੁਰਾ ਭਲਾ ਕਿਹਾ। ਇਸ ਨਾਲ ਗੱਲ ਇੰਨੀ ਜ਼ਿਆਦਾ ਵਧ ਗਈ ਕਿ ਗੱਲ ਕੁੱਟ-ਮਾਰ ਤੱਕ ਪਹੁੰਚ ਗਈ ਸੀ। ਹਾਲਾਂਕਿ ਉਸ ਸਮੇਂ ਨਾਨਾ ਨੇ ਕਿਸੇ ਤਰ੍ਹਾਂ ਮਨੀਸ਼ਾ ਨੂੰ ਸਮਝਾ-ਬੁਝਾ ਕੇ ਮਨਾ ਲਿਆ ਪਰ ਇਸ ਤੋਂ ਬਾਅਦ ਮਨੀਸ਼ਾ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਪਤਨੀ ਨੀਲਕਾਂਤੀ ਨੂੰ ਤਲਾਕ ਦੇ ਕੇ ਵਿਆਹ ਦੀ ਗੱਲ ਆਖੀ। ਦੂਜੇ ਪਾਸੇ ਨਾਨਾ ਆਪਣੀ ਪਤਨੀ ਨੂੰ ਤਲਾਕ ਦੇਣ ਦੇ ਮੂਡ ਵਿਚ ਵੀ ਨਹੀਂ ਸਨ। ਫਾਇਨਲੀ ਮਨੀਸ਼ਾ ਨੇ ਨਾਨਾ ਦੀ ਜ਼ਿੰਦਗੀ ਤੋਂ ਦੂਰ ਹੋਣ ਦਾ ਫੈਸਲਾ ਕਰ ਲਿਆ। 

Punjabi Bollywood Tadka
ਦੱਸਣਯੋਗ ਹੈ ਕਿ ਨਾਨਾ ਤੇ ਮਨੀਸ਼ਾ ਫਿਲਮ 'ਅਗ੍ਰਿਸਾਕਸ਼ੀ' ਦੌਰਾਨ ਕਰੀਬ ਆਏ ਸਨ। ਨਾਨਾ ਤੇ ਮਨੀਸ਼ਾ ਨੇ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਖਾਮੋਸ਼ੀ ਦਿ ਮਿਊਜ਼ਿਕਲ' 'ਚ ਵੀ ਨਾਲ ਕੰਮ ਕਰ ਚੁੱਕੀ ਹੈ। ਇਸੇ ਦੌਰਾਨ ਦੋਵਾਂ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਜਨਤਕ ਤੌਰ 'ਤੇ ਮੰਨ ਲਿਆ ਸੀ।

Punjabi Bollywood Tadka

ਹਾਲਾਂਕਿ ਦੋਵਾਂ 'ਚ ਛੋਟੇ-ਮੋਟੇ ਝਗੜੇ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ। ਕਿਉਂਕਿ ਨਾਨਾ ਪਾਟੇਕਰ ਮਨੀਸ਼ਾ ਨੂੰ ਲੈ ਕੇ ਕਾਫੀ ਪਜੇਸਿਵ ਸਨ। ਇਥੋ ਤੱਕ ਕਿ ਉਹ ਨਹੀਂ ਚਾਹੁੰਦੇ ਸਨ ਕਿ ਮਨੀਸ਼ਾ ਕਿਸੇ ਵੀ ਜਨਤਕ ਜਾਂ ਪਾਰਟੀ 'ਚ ਰਿਵੀਲਿੰਗ ਡਰੈੱਸ ਪਾ ਕੇ ਕਿਸੇ ਸ਼ਖਸ ਨਾਲ ਗੱਲ ਕਰੇ।

Punjabi Bollywood Tadka


Tags: Bollywood CelebrityManisha KoiralaSaudagarNana PatekarAyesha Jhulkaਮਨੀਸ਼ਾ ਕੋਇਰਾਲਾਸੌਦਾਗਰਨਾਨਾ ਪਾਟੇਕਰਆਇਸ਼ਾ ਜੁਲਕਾ