FacebookTwitterg+Mail

ਲੰਮੀ ਉਡੀਕ ਤੋਂ ਬਾਅਦ ਰਿਲੀਜ਼ ਹੋਇਆ ਗਿੱਪੀ ਦੀ ਫਿਲਮ 'ਮੰਜੇ ਬਿਸਤਰੇ' ਦਾ ਜ਼ਬਰਦਸਤ ਟਰੇਲਰ

07 March, 2017 08:15:22 AM
ਪੰਜਾਬ- 2016 ਦੀ ਸਭ ਤੋਂ ਵੱਡੀ ਫਿਲਮ 'ਅਰਦਾਸ' ਤੋਂ ਬਾਅਦ ਦੁਨੀਆ ਭਰ ਦੇ ਪੰਜਾਬੀਆਂ 'ਚ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ' ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਲੰਮੀ ਉਡੀਕ ਤੋਂ ਬਾਅਦ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ' ਦਾ ਜ਼ਬਰਦਸਤ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਜੋੜੀ ਕਾਫੀ ਕਿਊਟ ਲੱਗ ਰਹੀ ਹੈ। ਇਸ ਫਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਪਹਿਲੀ ਅਜਿਹੀ ਫਿਲਮ ਹੈ, ਜਿਸ 'ਚ ਗਿੱਪੀ ਗਰੇਵਾਲ ਦੀ ਜੋੜੀਦਾਰ ਸੋਨਮ ਬਾਜਵਾ ਹੈ। ਟਰੇਲਰ 'ਚ ਸਾਨੂੰ ਕਾਫੀ ਮਨੋਰੰਜਨ ਦੇਖਣ ਨੂੰ ਮਿਲ ਰਿਹਾ ਹੈ। ਇਹ ਫਿਲਮ 90 ਦੇ ਦਹਾਕੇ ਦੇ ਪੰਜਾਬੀ ਵਿਆਹ 'ਤੇ ਆਧਾਰਿਤ ਹੈ।
ਇਸ ਫਿਲਮ 'ਚ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਨਾਮੀ ਕਲਾਕਾਰ ਆਪਣਾ ਹੁਨਰ ਵਿਖਾਉਣਗੇ ਜਿਵੇਂ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਅਨਿਤਾ ਦੇਵਗਨ, ਹੌਬੀ ਧਾਲੀਵਾਲ ਅਤੇ ਹੋਰ ਵੀ ਕਈ ਨਵੇਂ ਚਿਹਰੇ ਇਸ ਫਿਲਮ 'ਚ ਨਜ਼ਰ ਆਉਣਗੇ। ਇਹ ਗਿੱਪੀ ਦੀ ਲਿਖੀ ਹੋਈ ਦੂਜੀ ਪੰਜਾਬੀ ਫਿਲਮ ਹੈ। ਪਹਿਲੀ ਫਿਲਮ 'ਅਰਦਾਸ' ਸੀ, ਜੋ ਸੁਪਰਹਿੱਟ ਰਹੀ। ਦੱਸ ਦਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ। ਇਹ ਫਿਲਮ ਵਿਸਾਖੀ 'ਤੇ ਰਿਲੀਜ਼ ਹੋਵੇਗੀ ਯਾਨੀ ਕਿ 14 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।

Tags: manje bistre trailer Gippy Grewal Sonam Bajwaਗਿੱਪੀ ਗਰੇਵਾਲਮੰਜੇ ਬਿਸਤਰੇ

About The Author

Anuradha Sharma

Anuradha Sharma is News Editor at Jagbani.