FacebookTwitterg+Mail

ਨਹੀਂ ਜਾਣਦੇ ਹੋਵੋਗੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੀ ਜ਼ਿੰਦਗੀ ਨਾਲ ਜੁੜਿਆ ਇਹ ਸੱਚ (ਦੇਖੋ ਤਸਵੀਰਾਂ)

    1/15
23 July, 2016 10:55:27 PM

ਜਲੰਧਰ— ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਚੰਗੀ ਫੈਨ ਫੋਲੋਇੰਗ ਹਾਸਲ ਕਰ ਚੁਕਾ ਹੈ। ਕੁਝ ਲੋਕਾਂ ਨੂੰ ਸ਼ਾਇਦ ਇੰਝ ਲੱਗ ਰਿਹਾ ਹੋਵੇਗਾ ਕਿ ਦੋ-ਤਿੰਨ ਹਿੱਟ ਗੀਤ ਦਿੱਤੇ ਤੇ ਮਨਕੀਰਤ ਸਟਾਰ ਗਾਇਕ ਬਣ ਗਿਆ ਪਰ ਮਨਕੀਰਤ ਨੂੰ ਇਹ ਸਫਲਤਾ ਇੰਨੀ ਸੌਖੀ ਨਹੀਂ ਮਿਲੀ। ਮਨਕੀਰਤ ਪਿਛਲੇ 6 ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ। ਦੱਸਣਯੋਗ ਹੈ ਕਿ ਮਨਕੀਰਤ ਇਕ ਕਬੱਡੀ ਖਿਡਾਰੀ ਸੀ। ਆਪਣੇ ਦੋਸਤਾਂ ਤੇ ਨਜ਼ਦੀਕੀਆਂ ਵਿਚਾਲੇ ਉਹ ਅੱਜ ਵੀ 'ਮਨੀ ਭਲਵਾਨ' ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਮਨਕੀਰਤ ਦਾ ਭਾਰ 102 ਕਿਲੋ ਸੀ। ਮਨਕੀਰਤ ਦਾ ਪਹਿਲਾ ਗੀਤ ਲੋਕਾਂ ਵਲੋਂ ਇੰਨਾ ਪਸੰਦ ਨਹੀਂ ਕੀਤਾ ਗਿਆ ਕਿਉਂਕਿ ਉਸ ਦੀ ਪਰਦੇ 'ਤੇ ਦਿਖ ਵਧੀਆ ਨਹੀਂ ਸੀ।

ਮਨਕੀਰਤ ਨੇ ਦੋ ਸਾਲਾਂ 'ਚ ਘਟਾਇਆ ਵਜ਼ਨ 

ਕਈਆਂ ਨੇ ਉਸ ਨੂੰ ਗਾਇਕੀ ਛੱਡਣ ਲਈ ਵੀ ਕਿਹਾ ਪਰ ਮਨਕੀਰਤ ਨਹੀਂ ਮੰਨਿਆ। ਫਿਰ ਉਸ ਨੂੰ ਕਿਸੇ ਨੇ ਦੱਸਿਆ ਕਿ ਚੰਗੀ ਆਵਾਜ਼ ਦੇ ਨਾਲ ਚੰਗੀ ਦਿਖ ਹੋਣੀ ਬਹੁਤ ਜ਼ਰੂਰੀ ਹੈ। ਬਸ ਫਿਰ ਕੀ ਸੀ ਮਨਕੀਰਤ ਨੇ ਰਿਆਜ਼ ਦੇ ਨਾਲ-ਨਾਲ ਦੋ ਸਾਲਾਂ ਤਕ ਰੱਜ ਕੇ ਜਿਮ 'ਚ ਪਸੀਨਾ ਵਹਾਇਆ। ਹੁਣ ਉਹ ਜਿਸ ਮੁਕਾਮ 'ਤੇ ਹੈ, ਉਹ ਸਭ ਦੇ ਸਾਹਮਣੇ ਹੈ।


Tags: ਮਨਕੀਰਤ ਔਲਖ ਮਨੀ ਭਲਵਾਨ Mankirt Aulakh Money BhalwanPollywood Punjabi News

About The Author

manju bala

manju bala is Content Editor at Jagbani.