FacebookTwitterg+Mail

'ਮਨਮਰਜ਼ੀਆਂ' ਦੀ ਸ਼ੂਟਿੰਗ ਅਗਲੇ ਮਹੀਨੇ ਹੋਵੇਗੀ ਸ਼ੁਰੂ

manmarziyan
21 January, 2018 11:46:11 AM

ਮੁੰਬਈ (ਬਿਊਰੋ)— ਨਿਰਦੇਸ਼ਕ ਆਨੰਦ ਐੱਲ. ਰਾਏ. ਦੇ ਪ੍ਰੋਡਕਸ਼ਨ ਹੇਠ ਬਣੀ ਰਹੀ ਫਿਲਮ 'ਮਨਮਰਜ਼ੀਆਂ' ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫਿਲਮ ਨੂੰ ਲੈ ਕੇ ਬਹੁਤ ਸਾਰੀਆਂ ਤਿਆਰੀਆਂ ਪਹਿਲਾਂ ਹੀ ਹੋ ਚੁੱਕੀਆਂ ਸਨ ਪਰ ਕਈ ਕਾਰਨਾਂ ਕਰਕੇ ਫਿਲਮ ਦੀ ਸ਼ੂਟਿੰਗ ਦਾ ਕੰਮ ਰੁੱਕਿਆ ਪਿਆ ਸੀ। ਦਰਸਅਲ ਆਨੰਦ ਐੱਲ. ਰਾਏ ਚਾਹੁੰਦੇ ਹਨ ਕਿ 'ਮਨਮਰਜ਼ੀਆਂ' ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਕਰਨ ਪਰ ਉਸ ਸਮੇਂ ਉਹ ਆਪਣੀ ਫਿਲਮ 'ਮੁੱਕਾਬਾਜ਼' ਦੀ ਸ਼ੂਟਿੰਗ 'ਚ ਬਿਜ਼ੀ ਹਨ, ਜਦਕਿ 'ਮੁੱਕਾਬਾਜ਼' ਰਿਲੀਜ਼ ਹੋ ਚੁੱਕੀ ਹੈ। ਇਸ ਲਈ ਅਨੁਰਾਗ ਕਸ਼ਯਪ ਅਗਲੇ ਮਹੀਨੇ ਫਿਲਮ ਦੀ ਸ਼ੂਟਿੰਗ 'ਤੇ ਕੰਮ ਸ਼ੁਰੂ ਕਰਨ ਵਾਲੇ ਹਨ।

ਦੱਸਣਯੋਗ ਹੈ ਕਿ 'ਮਨਮਰਜ਼ੀਆਂ' ਦਾ ਨਿਰਦੇਸ਼ਨ ਪਹਿਲਾਂ ਅਸ਼ਵਨੀ ਅਯਰ ਤਿਵਾਰੀ ਕਰਨ ਵਾਲੇ ਸਨ। ਅਸ਼ਵਨੀ ਨੇ 'ਬਰੇਲੀ ਕੀ ਬਰਫੀ' ਦਾ ਨਿਰਦੇਸ਼ਨ ਕੀਤਾ ਸੀ ਪਰ ਕਿਸੇ ਕਾਰਨ ਉਨ੍ਹਾਂ ਨਾਲ ਗੱਲ ਨਹੀ ਬਣੀ। ਫਿਲਹਾਲ ਅਨੁਰਾਗ ਕਸ਼ਯਪ 'ਮਨਮਰਜ਼ੀਆਂ' ਦਾ ਨਿਰਦੇਸ਼ਨ ਕਰਨ ਵਾਲੇ ਹਨ। ਤਾਪਸੀ ਪੰਨੂ, ਅਭਿਸ਼ੇਕ ਬੱਚਨ ਤੇ ਵਿੱਕੀ ਕੌਸ਼ਲ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।


Tags: Abhishek Bachchan Taapsee Pannu Manmarziyan Anand L Rai Vicky Kaushal Bollywood Actor

Edited By

Kapil Kumar

Kapil Kumar is News Editor at Jagbani.