FacebookTwitterg+Mail

ਇੰਗਲੈਂਡ 'ਚ ਹੋਣ ਵਾਲੇ 'ਪੰਜਾਬੀ ਵਿਰਸਾ' ਸ਼ੋਅਜ਼ ਦੀਆਂ ਤਿਆਰੀਆਂ ਮੁਕੰਮਲ

manmohan waris
01 June, 2017 09:06:53 AM

ਜਲੰਧਰ— ਸਾਫ ਸੁਥਰੀ ਗਾਇਕੀ ਦੇ ਪਹਿਰੇਦਾਰ ਅਤੇ ਪੰਜਾਬੀ ਵਿਰਸਾ ਲੜੀ ਦੇ ਜ਼ਰੀਏ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ 'ਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਇਸ ਵਾਰ 'ਪੰਜਾਬੀ ਵਿਰਸਾ 2017' ਸ਼ੋਅ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਦੱਸਿਆ ਕਿ ਜਿਸ ਤਰ੍ਹਾਂ ਇਥੇ ਵਸਦੇ ਪੰਜਾਬੀ ਪਰਿਵਾਰ ਵੱਡੀ ਗਿਣਤੀ 'ਚ ਇਨ੍ਹਾਂ ਸ਼ੋਆਂ ਦੀਆਂ ਟਿਕਟਾਂ ਖਰੀਦ ਰਹੇ ਹਨ, ਉਸ ਤੋਂ ਇਹ ਜਾਪਦਾ ਹੈ ਕਿ ਇਸ ਵਾਰ ਇਹ ਸ਼ੋਅ ਪਿਛਲੇ ਸਾਰੇ ਕੀਰਤੀਮਾਨ ਤੋੜ ਦੇਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਲੜੀ ਦਾ ਪਹਿਲਾ ਸ਼ੋਅ 10 ਜੂਨ ਨੂੰ ਲੀਡਜ਼ 'ਚ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੋਆਂ 'ਤੇ ਪਹੁੰਚਣ ਵਾਲੇ ਦਰਸ਼ਕਾਂ ਲਈ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵੱਲੋਂ ਨਵੇਂ ਗੀਤਾਂ ਦੀ ਚੋਣ ਕਰ ਲਈ ਗਈ ਹੈ, ਉਨ੍ਹਾਂ ਆਖਿਆ ਕਿ ਪਿਛਲੀ ਵਾਰੀ ਵੀ ਇਹ ਸ਼ੋਅਜ਼ ਬਹੁਤ ਸਫਲ ਰਹੇ ਸਨ। ਇਸ ਲੜੀ ਤਹਿਤ ਇਹ ਸ਼ੋਅ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ 16 ਜੂਨ ਨੂੰ ਵਟਫੋਡ, 17 ਜੂਨ ਨੂੰ ਬਰਮਿੰਘਮ, 18 ਜੂਨ ਨੂੰ ਗਰੈਵਜ਼ਲੈਂਡ, 25 ਜੂਨ ਨੂੰ ਲੈਸਟਰ ਤੇ ਇਸ ਲੜੀ ਦਾ ਆਖਰੀ ਸ਼ੋਅ 29 ਜੂਨ ਨੂੰ ਲਮਿੰਗਟਨਸਪਾ ਵਿਚ ਹੋਵੇਗਾ।


Tags: Punjabi SingersManmohan WarisKamal Heerpunjabi virsa 2017ਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ