FacebookTwitterg+Mail

ਨੌਕਰਾਣੀ ਦਾ ਕੰਮ ਕਰਦੀ ਸੀ ਇਹ ਹੀਰੋਇਨ, 1500 ਤੋਂ ਵੱਧ ਫਿਲਮਾਂ ਕਰ ਬਣਾਇਆ ਸੀ 'ਗਿੰਨੀਜ ਵਰਲਡ ਰਿਕਾਰਡ'

manorama
18 August, 2017 04:09:41 PM

ਮੁੰਬਈ— ਸਾਊਥ ਫਿਲਮ ਇੰਡਸਟਰੀ 'ਚ ਉਂਝ ਤਾਂ ਕਈ ਅਜਿਹੇ ਸਟਾਰ ਰਹੇ ਹਨ, ਜੋ ਕਿਸੇ ਨਾ ਕਿਸੇ ਮਾਮਲੇ 'ਚ ਬਾਕੀ ਸਟਾਰਜ਼ ਤੋਂ ਅੱਗੇ ਹਨ ਪਰ ਇਕ ਅਦਾਕਾਰਾ ਅਜਿਹੀ ਰਹੀ, ਜਿਸ ਨੇ ਅਜਿਹਾ ਕਾਰਨਾਮਾ ਕੀਤਾ ਜੋ ਨਾ ਤਾਂ ਅੱਜ ਤੱਕ ਕੋਈ ਕਰ ਪਾਇਆ ਅਤੇ ਨਾ ਹੀ ਸ਼ਾਇਦ ਕਦੀ ਕਰ ਪਾਵੇ। ਇਸ ਹੀਰੋਇਨ ਦਾ ਨਾਂ ਹੈ ਮਨੋਰਮਾ, ਜੋ ਸਾਊਥ ਫਿਲਮਾਂ ਦੀ ਟਾਪ ਸੁਪਰਸਟਾਰ ਰਹੀ। 'ਆਚੀ' ਦੇ ਨਾਂ ਨਾਲ ਮਸ਼ਹੂਰ ਮਨੋਰਮਾ ਸਾਊਥ ਫਿਲਮਾਂ ਦੀ ਟਾਪ ਕਾਮੇਡੀਅਨ ਰਹੀ। ਉਨ੍ਹਾਂ ਨੇ 1500 ਤੋਂ ਵਧੇਰੇ ਫਿਲਮਾਂ 'ਚ ਕੰਮ ਕੀਤਾ ਅਤੇ 5000 ਤੋਂ ਵੱਧ ਸਟੇਜ ਸ਼ੋਅ ਕੀਤੇ। 
ਇਸ ਤੋਂ ਇਲਾਵਾ ਕਈ ਟੀ. ਵੀ. ਸ਼ੋਅਜ਼ 'ਚ ਵੀ ਮਨੋਰਮਾ ਨੇ ਆਪਣਾ ਜੌਹਰ ਦਿਖਾਇਆ। 1500 ਤੋਂ ਵੱਧ ਫਿਲਮਾਂ 'ਚ ਐਕਟਿੰਗ ਕਰਨ ਦੇ ਕਾਰਨ ਮਨੋਰਮਾ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ 'ਚ ਵੀ ਦਰਜ ਹੋਇਆ। ਇਕ ਸਟੇਜ ਆਰਟੀਸਟ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਨੋਰਮਾ ਨੇ ਸਾਊਥ ਫਿਲਮਾਂ 'ਚ ਸਫਲਤਾ ਦਾ ਅਜਿਹਾ ਕਰਿਸ਼ਮਾ ਦਿਖਾਇਆ ਕਿ ਸਾਰਿਆ ਨੇ ਸਲਾਮ ਕੀਤਾ। ਹਾਲਾਂਕਿ ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਕਾਫੀ ਮੁਸ਼ਕਿਲਾਂ ਨਾਲ ਭਰੀ ਰਹੀ। ਮਾਂ ਦੇ ਬੀਮਾਰ ਹੋਣ ਦੇ ਕਾਰਨ ਮਨਰੋਮਾ ਨੂੰ ਸਿਰਫ 11 ਸਾਲ ਦੀ ਉਮਰ 'ਚ ਹੀ ਆਪਣਾ ਸਕੂਲ ਛੱਡਣਾ ਪਿਆ, ਜਿਸ ਤੋਂ ਬਾਅਦ ਉਹ ਘਰਾਂ 'ਚ ਨੌਕਰਾਨੀ ਦਾ ਕੰਮ ਕਰਨ ਲੱਗੀ। ਆਰਥਿਕ ਤੰਗੀ ਨਾਲ ਜੂਝ ਰਹੀ ਮਨੋਰਮਾ ਨੂੰ ਫਿਲਮਾਂ 'ਚ ਕੰਮ ਮਿਲਣੇ ਸ਼ੁਰੂ ਹੋ ਗਏ।
ਜ਼ਿਕਰਯੋਗ ਹੈ ਕਿ 12 ਸਾਲ ਦੀ ਉਮਰ ਤੋਂ ਐਕਟਿੰਗ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਉਹ 2013 ਤੱਕ ਇੰਝ ਹੀ ਚੱਲਦਾ ਰਿਹਾ। ਇਸ ਦੌਰਾਨ ਮਨੋਰਮਾ ਨੇ ਕਈ ਫਿਲਮਾਂ 'ਚ ਕਈ ਗੀਤ ਵੀ ਗਾਏ, ਜੋ ਜ਼ਬਰਦਸਤ ਹਿੱਟ ਰਹੇ, ਪਰ ਸਟਾਰਡਮ ਦਾ ਇਹ ਸਫਰ ਉਸ ਸਮੇਂ ਰੁੱਕ ਗਿਆ ਮਨੋਰਮਾ ਬੀਮਾਰ ਹੋਈ। 2013 'ਚ ਮਨੋਰਮਾ ਦੀ ਸਿਹਤ ਬੁਰੀ ਤਰ੍ਹਾਂ ਵਿਗੜ ਗਈ ਅਤੇ 2015 'ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੀ ਮੌਤ ਨਾਲ ਪੁਰੀ ਸਾਊਥ ਫਿਲਮ ਇੰਡਸਟਰੀ ਦੁੱਖ 'ਚ ਡੁੱਬ ਗਈ ਸੀ। ਮਨੋਰਮਾ ਇਸ ਦੁਨੀਆਂ ਤੋਂ ਚਲੀ ਗਈ ਪਰ ਅੱਜ ਤੱਕ ਉਨ੍ਹਾਂ ਵਰਗਾ ਕੋਈ ਸਟਾਰ ਨਹੀਂ ਜਨਮਿਆਂ।


Tags: Bollywood actressManoramaGuinness world recordsਮਨੋਰਮਾ ਸਾਊਥ ਇੰਡਸਟਰੀ