FacebookTwitterg+Mail

ਮੁੜ ਟੀ. ਵੀ. ਸ਼ੋਅ 'ਚ ਇਕੱਠੇ ਨਜ਼ਰ ਆਉਣਗੇ ਮਨਵੀਰ ਤੇ ਮਨੂੰ ਪੰਜਾਬੀ!

manu and manveer will be together fo chote miyaan dhakad
13 February, 2017 10:30:43 PM
ਮੁੰਬਈ— 'ਬਿੱਗ ਬੌਸ 10' ਦੇ ਜੇਤੂ ਮਨਵੀਰ ਗੁਰਜਰ ਤੇ ਸ਼ੋਅ ਦੇ ਮੁਕਾਬਲੇਬਾਜ਼ ਮਨੂੰ ਪੰਜਾਬੀ ਦੀ ਦੋਸਤੀ ਬਾਰੇ ਸਾਰੇ ਜਾਣਦੇ ਹੀ ਹਨ। ਅਜਿਹੀਆਂ ਖਬਰਾਂ ਹਨ ਕਿ ਟੀ. ਵੀ. ਸਕ੍ਰੀਨ 'ਤੇ ਇਹ ਜੋੜੀ ਮੁੜ ਦਿਖਾਈ ਦੇਣ ਵਾਲੀ ਹੈ। ਖਬਰਾਂ ਮੁਤਾਬਕ 'ਬਿੱਗ ਬੌਸ 10' ਦੇ ਫਿਨਾਲੇ 'ਚ ਸਲਮਾਨ ਖਾਨ ਨੇ ਇਕ ਨਵੇਂ ਸ਼ੋਅ ਦਾ ਜ਼ਿਕਰ ਕੀਤਾ ਸੀ। ਜੀ ਹਾਂ! ਕਲਰਸ ਟੀ. ਵੀ. ਦੇ ਆਉਣ ਵਾਲੇ ਨਵੇਂ ਸ਼ੋਅ 'ਛੋਟੇ ਮਿਆਂ ਧਾਕੜ ਚੈਪਟਰ' 'ਚ ਮਨਵੀਰ ਤੇ ਮਨੂੰ ਦੀ ਦੋਸਤੀ ਮੁੜ ਦੇਖਣ ਨੂੰ ਮਿਲੇਗੀ।
ਪਿਛਲੇ ਸਾਲ 16 ਅਕਤੂਬਰ ਨੂੰ ਸ਼ੁਰੂ ਹੋਇਆ 'ਬਿੱਗ ਬੌਸ 10' ਦਾ ਸ਼ੋਅ 29 ਜਨਵਰੀ ਤਕ ਚੱਲਿਆ ਸੀ। ਮਨਵੀਰ ਗੁਰਜਰ ਤੇ ਮਨੂੰ ਪੰਜਾਬੀ ਇਸ ਬਿੱਗ ਬੌਸ ਦੇ ਸ਼ੋਅ 'ਚ ਇਕ ਆਮ ਮੁਕਾਬਲੇਬਾਜ਼ ਦੇ ਤੌਰ 'ਤੇ ਆਏ ਸਨ। 'ਬਿੱਗ ਬੌਸ 10' ਦੇ ਸ਼ੁਰੂਆਤੀ ਦਿਨਾਂ ਤੋਂ ਹੀ ਦੋਵਾਂ ਦੀ ਜੋੜੀ ਬਹੁਤ ਵਧੀਆ ਰਹੀ। ਦੋਵੇਂ ਇਕ-ਦੂਜੇ ਦੇ ਕਾਫੀ ਨਜ਼ਦੀਕ ਰਹਿੰਦੇ ਸਨ ਤੇ ਆਪਣੀ ਹਰ ਸੁੱਖ ਤੇ ਦੁੱਖ ਦੀ ਗੱਲ ਨੂੰ ਆਪਸ 'ਚ ਸ਼ੇਅਰ ਕਰਦੇ ਸਨ।

Tags: Bigg Boss 10 Manveer Gurjar Manu Punjabi Chote Miyaan Dhakad ਬਿੱਗ ਬੌਸ 10 ਮਨਵੀਰ ਗੁਰਜਰ ਮਨੂੰ ਪੰਜਾਬੀ