FacebookTwitterg+Mail

ਕੀ ਮਨੂੰ ਪੰਜਾਬੀ ਨੇ ਤੋੜ ਲਿਆ ਹੈ ਮੰਗੇਤਰ ਪ੍ਰਿਆ ਸੈਣੀ ਨਾਲ ਰਿਸ਼ਤਾ?

manu punjabi
29 May, 2017 05:58:21 PM

ਮੁੰਬਈ— 'ਬਿੱਗ ਬੌਸ 10' ਨੇ ਸਾਨੂੰ ਕਈ ਚਿਹਰੇ ਦਿੱਤੇ ਹਨ, ਜਿਹੜੇ ਆਮ ਹੁੰਦੇ ਹੋਏ ਵੀ ਹੁਣ ਖਾਸ ਹੋ ਗਏ ਹਨ। ਫਿਰ ਭਾਵੇਂ ਉਹ ਸ਼ੋਅ ਦੇ ਜੇਤੂ ਮਨਵੀਰ ਗੁਰਜਰ ਹੋਣ ਜਾਂ ਨਿਤਿਭਾ ਕੌਲ, 'ਬਿੱਗ ਬੌਸ 10' ਦੇ ਜ਼ਿਆਦਾਤਰ ਮੁਕਾਬਲੇਬਾਜ਼ ਅੱਜ ਦੇ ਦੌਰ 'ਚ ਸੈਲੇਬ੍ਰਿਟੀ ਦੀ ਜ਼ਿੰਦਗੀ ਜੀਅ ਰਹੇ ਹਨ। ਜੇਕਰ ਕੋਈ ਅੱਜ ਦੇ ਦੌਰ 'ਚ ਸੈਲੇਬ੍ਰਿਟੀ ਹੈ ਤਾਂ ਉਸ ਨਾਲ ਜੁੜੀਆਂ ਖਬਰਾਂ ਵੀ ਖਾਸ ਹੋਣਗੀਆਂ।
ਜੀ ਹਾਂ, 'ਬਿੱਗ ਬੌਸ 10' ਦੇ ਮੁਕਾਬਲੇਬਾਜ਼ ਮਨੂੰ ਪੰਜਾਬੀ ਬਾਰੇ ਅਜਿਹੀਆਂ ਖਬਰਾਂ ਹਨ ਕਿ ਉਨ੍ਹਾਂ ਨੇ ਆਪਣੀ ਮੰਗੇਤਰ ਪ੍ਰਿਆ ਸੈਣੀ ਨਾਲ ਰਿਸ਼ਤਾ ਤੋੜ ਲਿਆ ਹੈ। ਜੇਕਰ ਇਹ ਸੱਚ ਹੈ ਤਾਂ ਇਹ ਵਾਕਈ ਹੈਰਾਨ ਕਰਨ ਵਾਲੀ ਖਬਰ ਹੈ ਕਿਉਂਕਿ ਅਜਿਹਾ ਦੱਸਿਆ ਜਾਂਦਾ ਹੈ ਕਿ ਦੋਵੇਂ ਪਿਛਲੇ ਸੱਤ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ।
'ਬਿੱਗ ਬੌਸ' ਦੇ ਘਰ 'ਚ ਰਹਿਣ ਦੌਰਾਨ ਮਨੂੰ ਤੇ ਮੋਨਾਲੀਸਾ ਵਿਚਾਲੇ ਕਾਫੀ ਨਜ਼ਦੀਕੀਆਂ ਦੇਖੀਆਂ ਗਈਆਂ ਸਨ ਪਰ ਛੇਤੀ ਹੀ ਦੋਵਾਂ ਨੇ ਇਹ ਸਾਫ ਕਰ ਦਿੱਤਾ ਕਿ ਦੋਵਾਂ ਵਿਚਾਲੇ ਦੋਸਤੀ ਤੋਂ ਵੱਧ ਹੋਰ ਕੁਝ ਨਹੀਂ ਹੈ।
ਮਨੂੰ ਨੇ ਇਕ ਇੰਟਰਵਿਊ ਦੌਰਾਨ ਇਨ੍ਹਾਂ ਸਾਰੀਆਂ ਗੱਲਾਂ ਦਾ ਖੰਡਨ ਕੀਤਾ ਹੈ। ਮਨੂੰ ਨੇ ਕਿਹਾ, 'ਇਹ ਗੱਲ ਪੂਰੀ ਤਰ੍ਹਾਂ ਨਾਲ ਗਲਤ ਹੈ, ਮੈਨੂੰ ਨਹੀਂ ਪਤਾ ਕਿ ਕੌਣ ਅਜਿਹੀਆਂ ਝੂਠੀਆਂ ਗੱਲਾਂ ਫੈਲਾ ਰਿਹਾ ਹੈ। ਪ੍ਰਿਆ ਤੇ ਮੈਂ ਅਜੇ ਵੀ ਇਕੱਠੇ ਹਾਂ ਤੇ ਖੁਸ਼ ਹਾਂ।'


Tags: Manu Punjabi Fiancee Priya Saini Bigg Boss 10 Monalisa Marriage ਮਨੂੰ ਪੰਜਾਬੀ ਮੰਗੇਤਰ ਪ੍ਰਿਆ ਸੈਣੀ