FacebookTwitterg+Mail

8 ਸਾਲ ਵੱਡੀ ਅਭਿਨੇਤਰੀ ਨਾਲ ਜੁੜ ਰਿਹੈ ਮਨਵੀਰ ਗੁਰਜਰ ਦਾ ਨਾਂ

manveer gurjar kamya punjabi
14 June, 2018 02:58:06 PM

ਮੁੰਬਈ (ਬਿਊਰੋ)— 'ਬਿੱਗ ਬੌਸ' ਸੀਜ਼ਨ 10 ਦੇ ਜੇਤੂ ਮਨਵੀਰ ਗੁਰਜਰ 31 ਸਾਲਾਂ ਦੇ ਹੋ ਗਏ ਹਨ। ਮਨਵੀਰ ਦੇ ਜਨਮਦਿਨ 'ਤੇ ਉਸ ਦੀ ਕਥਿਤ ਗਰਲਫਰੈਂਡ ਤੇ ਟੀ. ਵੀ. ਅਭਿਨੇਤਰੀ ਕਾਮਿਆ ਪੰਜਾਬੀ (38) ਨੇ ਉਸ ਨੂੰ ਖਾਸ ਤੌਰ 'ਤੇ ਜਨਮਦਿਨ ਦੀ ਵਧਾਈ ਦਿੱਤੀ। ਉਸ ਨੇ ਮਨਵੀਰ ਦੀ ਤਸਵੀਰ ਪੋਸਟ ਕਰਕੇ ਲੰਬਾ ਮੈਸਿਜ ਲਿਖਿਆ, ਉਥੇ ਬਦਲੇ 'ਚ ਮਨਵੀਰ ਨੇ ਵੀ ਕਾਮਿਆ ਨੂੰ ਵੱਡੇ ਕੁਮੈਂਟਸ ਨਾਲ ਧੰਨਵਾਦ ਕਿਹਾ। ਦੋਵਾਂ ਦੀ ਇਸ ਗੱਲਬਾਤ ਤੋਂ ਬਾਅਦ ਇਕ ਵਾਰ ਮੁੜ ਇਨ੍ਹਾਂ ਦੇ ਅਫੇਅਰ ਦੀ ਚਰਚਾ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਮਨਵੀਰ ਲੰਮੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹਨ।
ਕਾਮਿਆ ਨੇ ਨੈਗੇਟਿਵ ਰੋਲ ਲਈ ਬੈਸਟ ਐਕਟ੍ਰੈੱਸ ਦਾ ਐਵਾਰਡ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਇੰਸਟਾਗ੍ਰਾਮ 'ਤੇ ਫੈਨਜ਼ ਦਾ ਧੰਨਵਾਦ ਅਦਾ ਕੀਤਾ ਸੀ। ਉਸ ਨੇ ਇਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਉਨ੍ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਵੋਟ ਕੀਤੀ।' ਇਸੇ ਪੋਸਟ 'ਚ ਉਸ ਨੇ ਮਨਵੀਰ ਗੁਰਜਰ ਦਾ ਜ਼ਿਕਰ ਕਰਦਿਆਂ ਲਿਖਿਆ, 'ਕਿਸੇ ਬਹੁਤ ਖਾਸ ਲਈ ਵੈਰੀ ਸਪੈਸ਼ਲ ਥੈਂਕਸ।' ਇਸ ਤੋਂ ਬਾਅਦ ਮਨਵੀਰ ਤੇ ਕਾਮਿਆ ਦੇ ਲਿੰਕਅੱਪ ਦੀਆਂ ਖਬਰਾਂ ਆਉਣ ਲੱਗੀਆਂ।
Punjabi Bollywood Tadka
ਬਾਅਦ 'ਚ ਕਾਮਿਆ ਨੇ ਸਫਾਈ 'ਚ ਕਿਹਾ ਸੀ, 'ਅਸੀਂ ਦੋਵੇਂ ਚੰਗੇ ਦੋਸਤ ਹਾਂ। ਮਨਵੀਰ ਜਦੋਂ 'ਬਿੱਗ ਬੌਸ' ਦੇ ਘਰ 'ਚ ਸੀ, ਉਦੋਂ ਮੈਂ ਉਸ ਲਈ ਵੋਟ ਅਪੀਲ ਕੀਤੀ ਸੀ। ਹੁਣ ਜਦੋਂ ਮੈਨੂੰ ਗੋਲਡ ਐਵਾਰਡਸ ਲਈ ਨਾਮੀਨੇਟ ਕੀਤਾ ਗਿਆ ਤਾਂ ਉਸ ਨੇ ਮੇਰੇ ਲਈ ਵੋਟਾਂ ਮੰਗੀਆਂ। ਐਵਾਰਡ ਜਿੱਤਣ ਤੋਂ ਬਾਅਦ ਮੈਂ ਉਸ ਨੂੰ ਸਪੈਸ਼ਲ ਥੈਂਕਸ ਕੀਤਾ। ਉਹ ਮੇਰੇ ਲਈ ਬਹੁਤ ਹੀ ਖਾਸ ਹੈ।'
ਜਦੋਂ ਕਾਮਿਆ ਕੋਲੋਂ ਪੁੱਛਿਆ ਗਿਆ ਕਿ ਕੀ ਮਨਵੀਰ ਨਾਲ ਉਸ ਦੀ ਦੋਸਤੀ ਪਿਆਰ 'ਚ ਬਦਲ ਸਕਦੀ ਹੈ ਤਾਂ ਉਸ ਨੇ ਕਿਹਾ, 'ਜੀ ਅਜਿਹਾ ਬਿਲਕੁਲ ਨਹੀਂ ਹੋਵੇਗਾ। ਉਹ ਹਮੇਸ਼ਾ ਮੇਰਾ ਦੋਸਤ ਹੀ ਰਹੇਗਾ, ਇਸ ਤੋਂ ਜ਼ਿਆਦਾ ਕੁਝ ਨਹੀਂ।'

ਤਲਾਕਸ਼ੁਧਾ ਹੈ ਕਾਮਿਆ ਪੰਜਾਬੀ
ਕਾਮਿਆ ਪੰਜਾਬੀ ਦਾ ਵਿਆਹ ਬੰਟੀ ਨੇਗੀ ਨਾਲ ਹੋਇਆ ਸੀ ਪਰ 2013 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਹ ਆਪਣੀ ਬੇਟੀ ਨੂੰ ਇਕੱਲੀ ਪਾਲ ਰਹੀ ਹੈ। ਕਾਮਿਆ ਦਾ ਨਾਂ ਅਭਿਨੇਤਾ ਕਰਣ ਪਟੇਲ ਤੇ ਪ੍ਰੋਡਿਊਸਰ ਵਿਕਾਸ ਗੁਪਤਾ ਨਾਲ ਵੀ ਜੁੜ ਚੁੱਕਾ ਹੈ।

ਮਨਵੀਰ ਗੁਰਜਰ ਵੀ ਛੱਡ ਚੁੱਕੇ ਨੇ ਪਤਨੀ ਨੂੰ
'ਬਿੱਗ ਬੌਸ' ਜਿੱਤਣ ਤੋਂ ਬਾਅਦ ਮਨਵੀਰ ਜਦੋਂ ਵਾਪਸ ਪਰਤੇ ਤਾਂ ਮੀਡੀਆ 'ਚ ਉਸ ਦੇ ਵਿਆਹ ਦੀ ਇਕ ਵੀਡੀਓ ਵਾਇਰਲ ਹੋਈ ਸੀ। ਕਾਫੀ ਦਿਨਾਂ ਤਕ ਮਾਮਲੇ 'ਤੇ ਚੁੱਪ ਰਹੇ ਮਨਵੀਰ ਨੇ ਫਰਵਰੀ 'ਚ ਇਹ ਕਬੂਲ ਕਰ ਲਿਆ ਸੀ ਕਿ ਉਸ ਦਾ ਵਿਆਹ ਹੋ ਚੁੱਕਾ ਹੈ ਤੇ ਪਤਨੀ ਉਸ ਨੂੰ ਛੱਡ ਕੇ ਜਾ ਵੀ ਚੁੱਕੀ ਹੈ।
ਮਨਵੀਰ ਦੀ ਇਕ ਵਿਨਿਸ਼ਾ ਨਾਂ ਦੀ ਬੇਟੀ ਵੀ ਹੈ। ਜ਼ਿਕਰਯੋਗ ਹੈ ਕਿ 'ਬਿੱਗ ਬੌਸ' ਦੇ ਘਰ 'ਚ ਮਨਵੀਰ ਦੀਆਂ ਨਜ਼ਦੀਕੀਆਂ ਸਹਿ-ਮੁਕਾਬਲੇਬਾਜ਼ ਨਿਤਿਭਾ ਕੌਲ ਨਾਲ ਵੀ ਵਧੀਆਂ ਸਨ। ਹਾਲਾਂਕਿ ਕਦੇ ਵੀ ਦੋਵਾਂ ਨੇ ਆਪਣੇ ਅਫੇਅਰ ਦੀ ਗੱਲ ਨੂੰ ਖੁੱਲ੍ਹ ਕੇ ਕਬੂਲ ਨਹੀਂ ਕੀਤਾ।


Tags: Manveer Gurjar Kamya Punjabi Birthday Instagram Bigg Boss

Edited By

Rahul Singh

Rahul Singh is News Editor at Jagbani.