FacebookTwitterg+Mail

'ਕਾਲਾ ਟਿੱਕਾ' ਦੇ ਨਾਮੀ ਗਾਇਕ ਮਕਬੂਲ ਕੈਨੇਡਾ ਤੋਂ ਵਤਨ ਪਰਤੇ

maqbool
26 November, 2017 10:04:17 AM

ਜਲੰਧਰ(ਬਿਊਰੋ)— ਸਿੰਗਲ ਟਰੈਕ 'ਕਾਲਾ ਟਿੱਕਾ' ਨਾਲ ਚਰਚਾ 'ਚ ਆਏ ਗਾਇਕ ਮਕਬੂਲ ਆਪਣੇ ਕੈਨੇਡਾ ਦੇ ਸਫਲ ਸ਼ੋਅ ਕਰ ਕੇ ਵਤਨ ਪਰਤ ਆਏ ਹਨ। ਜਾਣਕਾਰੀ ਦਿੰਦਿਆਂ ਗਾਇਕ ਮਕਬੂਲ ਨੇ ਦੱਸਿਆ ਕਿ ਇਹ ਸ਼ੋਅ ਸੈਵਨ ਸੀਜ਼ ਐਂਟਰਟੇਨਮੈਂਟ ਲਿਮ. ਵੱਲੋਂ ਦੀਵਾਲੀ ਕੰਸਰਟ ਮੌਕੇ ਪ੍ਰਮੋਟਰ ਮਲਕੀਤ ਸਿੰਘ ਰਹੇਲੂ, ਹਰਦੇਵ ਸਿੰਘ ਚੀਮਾ, ਬੇਅੰਤ ਸਿੰਘ ਉਪਲ ਅਤੇ ਰਜਿੰਦਰ ਮੱਲ੍ਹੀ ਵੱਲੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਏ ਗਏ ਸਨ, ਜਿਸ ਵਿਚ ਮੇਰੇ ਗੀਤਾਂ ਨੂੰ ਕੈਨੇਡਾ ਵਿਚ ਵਸਦੇ ਪੰਜਾਬੀਆਂ ਨੇ ਪਿਆਰ ਬਖਸ਼ਿਆ। ਮੇਰੇ ਤੋਂ ਇਲਾਵਾ ਗਾਇਕ ਕਮਲ ਖਾਨ ਤੇ ਗੁਰਬਖਸ਼ ਸ਼ੌਂਕੀ ਨੇ ਵੀ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ।


Tags: MaqboolMitran De VehreKala TikkaCanadaPunjabi Singerਮਕਬੂਲਕੈਨੇਡਾਕਾਲਾ ਟਿੱਕਾ