FacebookTwitterg+Mail

ਹੌਟ ਅਦਾਵਾਂ ਦਿਖਾਉਂਦਿਆਂ 'ਅੰਗੂਰੀ ਭਾਬੀ' ਨੇ ਕਿਹਾ 'ਮਾਰੋ ਲਾਈਨ', ਦੇਖੋ ਵੀਡੀਓ

maro line song out now from the movie patel ki punjabi shaadi
05 September, 2017 04:52:56 PM

ਮੁੰਬਈ— ਟੀ. ਵੀ. 'ਤੇ 'ਅੰਗੂਰੀ ਭਾਬੀ' ਬਣ ਕੇ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਭਿਨੇਤਰੀ ਸ਼ਿਲਪਾ ਸ਼ਿੰਦੇ ਹੁਣ ਆਈਟਮ ਗੀਤ 'ਚ ਨਜ਼ਰ ਆਈ ਹੈ। ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' ਦੇ ਇਸ ਆਈਟਮ ਗੀਤ ਦਾ ਟਾਈਟਲ 'ਮਾਰੋ ਲਾਈਨ' ਹੈ। ਇਸ 'ਚ ਸ਼ਿਲਪਾ ਸ਼ਿੰਦੇ ਦਾ ਇਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਇਸ ਗੀਤ 'ਚ ਸ਼ਿਲਪਾ ਸ਼ਿੰਦੇ ਨਾਲ ਅਭਿਨੇਤਾ ਰਿਸ਼ੀ ਕਪੂਰ ਵੀ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ 'ਪਟੇਲ ਕੀ ਪੰਜਾਬੀ ਸ਼ਾਦੀ' 'ਚ ਗੁਜਰਾਤੀ ਤੇ ਪੰਜਾਬੀ ਪਰਿਵਾਰਾਂ ਵਿਚਾਲੇ ਮਜ਼ੇਦਾਰ ਟਕਰਾਅ ਤੇ ਪਾਗਲਪਣ ਦਿਖਾਇਆ ਗਿਆ ਹੈ। ਕੁਝ ਦਿਨ ਪਹਿਲਾਂ ਹੀ ਇਸ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ 'ਚ ਰਿਸ਼ੀ ਕਪੂਰ ਤੋਂ ਇਲਾਵਾ ਪਰੇਸ਼ ਰਾਵਲ, ਵੀਰ ਦਾਸ ਤੇ ਪਾਇਲ ਘੋਸ਼ ਮੁੱਖ ਭੂਮਿਕਾ 'ਚ ਹਨ। ਸੰਜੇ ਛੈਲ ਵਲੋਂ ਡਾਇਰੈਕਟ ਫਿਲਮ ਭੋਲੇਨਾਥ ਮੂਵੀਜ਼ ਵਲੋਂ ਬਣਾਈ ਗਈ ਹੈ। ਇਹ ਫਿਲਮ ਸਿਨੇਮਾਘਰਾਂ 'ਚ 15 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।


Tags: Maro Line Shilpa Shinde Paresh Rawal Rishi Kapoor Item Song