FacebookTwitterg+Mail

Masala Awards 2017: ਗੋਵਿੰਦਾ, ਸ਼੍ਰੀਦੇਵੀ ਨੇ ਦੁਬਈ 'ਚ ਪੁਰਸਕਾਰ ਸਮਾਰੋਹ ਦੀ ਵਧਾਈ ਸ਼ੋਭਾ

masala awards 2017
16 December, 2017 09:38:38 AM

ਦੁਬਈ(ਬਿਊਰੋ)— ਬਾਲੀਵੁੱਡ ਅਦਾਕਾਰ ਗੋਵਿੰਦਾ ਤੇ ਸ਼੍ਰੀਦੇਵੀ ਨੇ ਇਥੇ ਮਸਾਲਾ ਐਵਾਰਡਜ਼-2017 ਦੀ ਸ਼ੋਭਾ ਵਧਾਈ। ਸਮਾਰੋਹ ਵਿਚ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਤੇ ਸਬਾ ਕਮਰ ਵੀ ਮੌਜੂਦ ਸਨ। ਗੋਵਿੰਦਾ ਨੂੰ ਡਾਂਸਿੰਗ ਲੀਜੈਂਡ ਆਫ ਬਾਲੀਵੁੱਡ ਦਾ ਸਨਮਾਨ ਦਿੱਤਾ ਗਿਆ ਅਤੇ ਉਨ੍ਹਾਂ ਬੁੱਧਵਾਰ ਰਾਤ ਆਪਣੀ ਪੇਸ਼ਕਸ਼ ਨੂੰ ਇਸ ਖਿਤਾਬ ਲਈ ਉੱਚਿਤ ਠਹਿਰਾਇਆ। ਮਸਾਲਾ ਐਵਾਰਡਜ਼ ਦੀ ਅਧਿਕਾਰਕ ਵੈੱਬਸਾਈਟ ਮੁਤਾਬਕ ਬਾਲੀਵੁੱਡ ਪਾਰਕ, ਦੁਬਈ ਪਾਰਕ ਤੇ ਰਿਜ਼ੋਰਟ ਵਿਚ ਆਯੋਜਿਤ ਪ੍ਰੋਗਰਾਮ ਵਿਚ ਅਦਾਕਾਰ ਅਰਜੁਨ ਰਾਮਪਾਲ ਨੂੰ ਸਿਨੇਮਾ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਥੇ ਮਨੀਸ਼ ਮਲਹੋਤਰਾ, ਸੇਲਿਨਾ ਜੇਟਲੀ ਤੇ ਅੰਕਿਤਾ ਲੋਖੰਡੇ ਵਰਗੀਆਂ ਮਸ਼ਹੂਰ ਹਸਤੀਆਂ ਵੀ ਹਾਜ਼ਰ ਹੋਈਆਂ। ਮਲਹੋਤਰਾ ਵੱਲੋਂ ਡਿਜ਼ਾਈਨ ਕੀਤੀ ਗਈ ਪੋਸ਼ਾਕ ਪਹਿਨ ਕੇ ਸ਼੍ਰੀਦੇਵੀ ਹਮੇਸ਼ਾ ਵਾਂਗ ਹੀ ਖੂਬਸੂਰਤ ਦਿਸ ਰਹੀ ਸੀ। ਉਥੇ ਉਸ ਨੂੰ ਸਰਵਸ੍ਰੇਸ਼ਠ ਅਦਾਕਾਰਾ ਦੇ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।


Tags: GovindaSrideviMasala Awards 2017Mahira KhanDubaiਗੋਵਿੰਦਾ ਸ਼੍ਰੀਦੇਵੀ