FacebookTwitterg+Mail

ਮਾਹਿਰਾ-ਰਣਬੀਰ ਦੀ ਵੱਧਦੀ ਨੇੜਤਾ ਨੇ ਤੋੜਿਆ ਪਾਕਿਸਤਾਨੀ ਹਸੀਨਾ ਦਾ ਦਿਲ, ਝਲਕ ਗਏ ਹੰਝੂ

mawra hocane
23 September, 2017 05:36:22 PM

ਮੁੰਬਈ— ਕੱਲ੍ਹ ਬਾਲੀਵੁੱਡ ਐਕਟਰ ਰਣਬੀਰ ਕਪੂਰ ਅਤੇ ਮਾਹਿਰਾ ਖਾਨ ਨੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰੀਆਂ। ਦੋਵੇਂ ਸਿਗਰੇਟ ਦੇ ਕਸ਼ ਨੂੰ ਇੱਕਠੇ ਉਡਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਮਾਹਿਰਾ ਨਾਲ ਰਣਬੀਰ ਦਾ ਇਕ ਵਾਰ ਫਿਰ ਤੋਂ ਨਾਂ ਜੋੜਿਆ ਜਾਣ ਲੱਗਾ। ਇੰਨਾ ਹੀ ਨਹੀਂ ਮਾਹਿਰਾ ਦੇ ਕਰੈਕਟਰ 'ਤੇ ਕਈ ਲੋਕਾਂ ਨੇ ਸਵਾਲ ਵੀ ਚੁੱਕੇ। ਮਾਹਿਰਾ ਦਾ ਸਮੋਕਿੰਗ ਕਰਦਾ ਹੋਇਆ ਅੰਦਾਜ਼ ਅਤੇ ਸਫੇਦ ਰੰਗ ਦੀ ਬੈਕਲੈੱਸ ਡਰੈੱਸ ਵੀ ਲੋਕਾਂ ਦਾ ਨਿਸ਼ਾਨਾ ਬਣੀ। ਮਾਹਿਰਾ ਦੇ ਪੱਖ 'ਚ ਬਾਲੀਵੁੱਡ ਦੇ ਕਈ ਸੈਲੇਬਸ ਇੱਕਠੇ ਹੋਏ ਪਰ ਲੱਗਦਾ ਹੈ ਕਿ ਪਾਕਿਸਤਾਨ ਦੀ ਇਹ ਅਦਾਕਾਰਾ ਰਣਬੀਰ ਅਤੇ ਮਾਹਿਰਾ ਦੀ ਵੱਧਦੀ ਦੋਸਤੀ ਤੋਂ ਖੁਸ਼ ਨਹੀਂ ਹੈ। ਪਾਕਿਸਤਾਨੀ ਅਭਿਨੇਤਰੀ ਮਾਵਰਾ ਹੋਕੇਨ ਨੇ ਬਾਲੀਵੁੱਡ 'ਚ ਪਿਛਲੇ ਸਾਲ 'ਸਨਮ ਤੇਰੀ ਕਸਮ' ਨਾਲ ਡੈਬਿਊ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਕਈ ਵਾਰ ਆਪਣੇ ਇੰਟਰਵਿਊ 'ਚ ਇਹ ਦੱਸਿਆ ਹੈ ਤਿ ਉਹ ਰਣਬੀਰ ਕਪੂਰ ਦੀ ਫੈਨ ਹੈ ਪਰ ਮਾਹਿਰਾ ਅਤੇ ਰਣਬੀਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਮਾਵਰਾ ਦੀਆਂ ਅੱਖਾਂ 'ਚ ਹੰਝੂ ਆ ਗਏ।

ਉਨ੍ਹਾਂ ਨੇ ਕੱਲ੍ਹ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਨੂੰ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦੀਆਂ ਅੱਖਾਂ ਬੰਦ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਉਸ ਦੀ ਉਹ ਜਾਣੇ, ਉਸ ਦੇ ਕੋਲ ਵਫਾ ਸੀ ਜਾਂ ਨਹੀਂ...ਤੂੰ ਫਰਾਜ਼ ਆਪਣੀ ਵਲੋਂ ਨਿਭਾਉਂਦੇ ਜਾਂਦੇ।'' ਉਂਝ ਮਾਵਰਾ ਦਾ ਇਸ਼ਾਰਾ ਕਿਸ ਵੱਲ ਸੀ ਇਹ ਗੱਲ ਤਾਂ ਸਾਫ ਹੋ ਗਈ ਹੈ। ਮਾਵਰਾ, ਰਣਵਬੀਰ ਤਾਂ ਇਸ਼ਕ ਦੀ ਇਸ ਖੇਡ 'ਚ ਪੁਰਾਣੇ ਖਿਡਾਰੀ ਹਨ। ਮਾਹਿਰਾ ਖਾਨ ਅਤੇ ਰਣਬੀਰ ਕਪੂਰ ਦਾ ਅਫੇਅਰ ਕੁਝ ਦਿਨਾਂ ਤੋਂ ਮੀਡੀਆ 'ਚ ਖੂਬ ਸੁਰਖੀਆਂ ਬਟੋਰ ਰਿਹਾ ਹੈ ਪਰ ਹੁਣ ੱਇਨ੍ਹਾਂ ਤਸਵੀਰਾਂ ਦੇ ਲੀਕ ਹੋਣ ਨਾਲ ਇਹ ਗੱਲ ਕਾਫੀ ਹੱਦ ਤੱਕ ਸਹੀ ਹੈ ਕਿ ਦੋਹਾਂ ਵਿਚਕਾਰ ਕੁਝ ਚੱਲ ਜ਼ਰੂਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਣਬੀਰ ਬਹੁਤ ਜਲਦ ਆਪਣੀ ਫਿਲਮ 'ਡ੍ਰੈਗਨ' ਦੀ ਸ਼ੂਟਿੰਗ ਨੂੰ ਸ਼ੁਰੂ ਕਰ ਦੇਣਗੇ। ਉਨ੍ਹਾਂ ਦੇ ਨਾਲ ਫਿਲਮ 'ਚ ਆਲਿਆ ਭੱਟ ਨਜ਼ਰ ਆਉਣ ਵਾਲੀ ਹੈ।


Tags: Mawra hocaneRanbir kapoorMahira khanSanam Teri KasamTwitterBollywood celebrityਰਣਬੀਰ ਕਪੂਰ ਮਾਵਰਾ ਹੋਕੇਨ