FacebookTwitterg+Mail

ਵੇਟਰ ਦਾ ਕੰਮ ਕਰਦਾ ਸੀ ਇਹ ਪ੍ਰਸਿੱਧ ਹੀਰੋ, ਇੰਝ ਬਣਿਆ ਸੀ 70 ਦੇ ਦਹਾਕੇ ਦਾ ਸਭ ਤੋਂ ਵੱਡਾ ਸਟੰਟ ਮਾਸਟਰ

mb shetty
16 August, 2017 04:30:53 PM

ਮੁੰਬਈ— 70 ਦੇ ਦਹਾਕੇ ਦਾ ਉਹ ਸਮਾਂ ਜਦੋਂ ਫਿਲਮਾਂ 'ਚ ਸਟੰਟ 'ਤੇ ਕਾਫੀ ਜ਼ੋਰ ਦਿੱਤਾ ਜਾਂਦਾ ਸੀ ਪਰ ਜਿੰਨੇ ਜ਼ਰੂਰੀ ਸਟੰਟ ਹੁੰਦੇ ਸਨ ਉਂਨੇ ਜ਼ਰੂਰੀ ਹੀ ਵਿਲੇਨ ਵੀ, ਭਾਵ ਜੇਕਰ ਬਿਨਾਂ ਵਿਲੇਨ ਦੇ ਫਿਲਮ ਅਤੇ ਹੀਰੋ ਦੀ ਕਹਾਣੀ ਅਧੂਰੀ ਹੀ ਮੰਨੀ ਜਾਂਦੀ ਸੀ। ਉਸ ਦੌਰ 'ਚ ਇਕ ਅਜਿਹਾ ਐਕਟਰ ਹੋਇਆ, ਜਿਸ ਤੋਂ ਬਿਨਾਂ ਫਿਲਮ ਅਧੂਰੀ ਹੀ ਮੰਨੀ ਜਾਂਦੀ ਸੀ। ਉਸੇ ਦੌਰ 'ਚ ਇਕ ਅਜਿਹਾ ਐਕਟਰ ਹੋਇਆ ਜਿਸ ਨੇ ਵਿਲੇਨ ਦਾ ਕਿਰਦਾਰ ਨਿਭਾਅ ਕੇ ਅਜਿਹਾ ਕੰਪੀਟੀਸ਼ਨ ਪੈਦਾ ਕੀਤਾ ਕਿ ਵਿਲੇਨ ਦਾ ਰੋਲ ਪਲੇਅ ਕਰਨ ਵਾਲੇ ਬਾਕੀ ਐਕਟਰ ਵੀ ਡਰ ਗਏ। ਇਹ ਐਕਟਰ ਸਨ ਐੱਮ. ਬੀ. ਸ਼ੈਟੀ. ਜੋ 70 ਦੇ ਦਹਾਕੇ 'ਚ ਪ੍ਰਸਿੱਧ ਵਿਲੇਨ ਰਹੇ ਅਤੇ ਅੱਗੇ ਚੱਲ ਕੇ ਬਾਲੀਵੁੱਡ ਦੇ ਮਸ਼ਹੂਰ ਸਟੰਟਮੈਨ ਬਣੇ। 
ਜਾਣਕਾਰੀ ਮੁਤਾਬਕ ਐੱਮ. ਬੀ. ਸ਼ੈਟੀ. ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈਟੀ ਦੇ ਪਿਤਾ ਹੈ। ਐੱਮ. ਬੀ. ਸ਼ੈਟੀ. ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਾਈਟ ਇੰਸਟ੍ਰਕਸ਼ਨ ਦੇ ਤੌਰ 'ਤੇ ਕੀਤੀ। ਇਸ ਤੋਂ ਬਾਅਦ ਉਹ ਐਕਸ਼ਨ ਨਿਰਦੇਸ਼ਕ ਬਣੇ ਅਤੇ ਫਿਰ ਐਕਟਰ। ਐੱਮ. ਬੀ. ਸ਼ੈਟੀ. ਨੇ 1957 'ਚ ਐਕਟਿੰਗ 'ਚ ਆਪਣੇ ਕਦਮ ਰੱਖੇ। ਉਨ੍ਹਾਂ ਨੇ 'ਦਿ ਗ੍ਰੇਟ ਗੈਂਬਲਰ', 'ਤ੍ਰਿਸ਼ੂਲ', 'ਡਾਨ', 'ਕਸਮੇ ਵਾਦੇ' ਵਰਗੀਆਂ ਦਰਜਨਾਂ ਫਿਲਮਾਂ 'ਚ ਆਪਣੀ ਐਕਟਿੰਗ ਦਾ ਜੌਹਰ ਦਿਖਾਏ। ਐਕਟਿੰਗ ਤੋਂ ਇਲਾਵਾ ਐੱਮ. ਬੀ. ਸ਼ੈਟੀ. ਨੇ ਕਈ ਫਿਲਮਾਂ 'ਚ ਸਟੰਟ ਕਾਰਡੀਨੇਟਰ, ਫਾਈਟ ਕੰਪੋਜ਼ਰ, ਸਟੰਟ ਕੰਪੋਜ਼ਰ ਅਤੇ ਸਟੰਟ ਮਾਸਟਰ ਦੇ ਤੌਰ 'ਤੇ ਕੰਮ ਕੀਤਾ। ਇਨ੍ਹਾਂ ਫਿਲਮਾਂ 'ਚ 'ਜਬ ਪਿਆਰ ਕਿਸੇ ਸੇ ਹੋਤਾ ਹੈ' (1961), 'ਕਸ਼ਮੀਰ ਦੀ ਕਲੀ', 'ਸੀਤਾ ਔਰ ਗੀਤਾ', 'ਡਾਨ' ਅਤੇ 'ਦਿ ਗ੍ਰੇਟ ਗੈਂਬਲਰ' ਵਰਗੀਆਂ ਫਿਲਮਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸ਼ੈਟੀ ਪਹਿਲਾਂ ਮੁੰਬਈ ਦੇ ਇਕ ਰੈਸਟੋਰੈਂਟ 'ਚ ਵੇਟਰ ਦੇ ਤੌਰ 'ਤੇ ਕੰਮ ਕਰਦੇ ਸਨ। ਐੱਮ ਬੀ ਸ਼ੈਟੀ ਦੀ ਪੜ੍ਹਾਈ 'ਚ ਕੋਈ ਦਿਲਚਸਪੀ ਨਹੀਂ ਸੀ, ਜਿਸ ਦੇ ਕਾਰਨ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਮੁੰਬਈ ਭੇਜ ਦਿੱਤਾ... ਇਹ ਸੋਚ ਕੇ ਕਿ ਉੱਥੇ ਉਹ ਕੋਈ ਨਾ ਕੋਈ ਕੰਮ ਸਿੱਖ ਕੇ ਰੋਜ਼ੀ-ਰੋਟੀ ਕਮਾ ਲੈਣਗੇ। ਮੁੰਬਈ 'ਚ ਵੇਟਰ ਦਾ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬਾਕਸਿੰਗ 'ਚ ਐਂਟਰੀ ਲਈ। ਬਾਕਸਿੰਗ 'ਚ ਉਨ੍ਹਾਂ ਨੇ ਬਿਹਤਰੀਨ ਕਮਾਲ ਦਿਖਾਇਆ ਅਤੇ ਇਕ ਤੋਂ ਬਾਅਦ ਇਕ ਟੂਰਨਾਮੈਂਟ ਜਿੱਤੇ। ਤਕਰੀਬਨ 8 ਸਾਲਾਂ ਤੱਕ ਐੱਮ. ਬੀ. ਸ਼ੈਟੀ. ਨੇ ਬਾਕਸਰ ਦੇ ਤੌਰ 'ਤੇ ਕੰਮ ਕੀਤਾ।
ਘਰ 'ਚ ਅਚਾਨਕ ਤਿਲਕਣ ਕਾਰਨ ਉਨ੍ਹਾਂ ਦੀਆਂ ਲੱਤਾਂ 'ਤੇ ਕਾਫੀ ਸੱਟਾਂ ਆਈਆਂ ਹਨ। ਇਸ ਦੇ ਨਾਲ ਉਹ ਸ਼ਰਾਬ ਵੀ ਖੂਬ ਪੀਂਦੇ ਸਨ, ਜਿਸ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ 'ਚ ਗੰਭੀਰ ਤੌਰ 'ਤੇ ਪਿਆ। ਇਸੇ ਸਦਮੇ ਕਾਰਨ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ।


Tags: MB shetty Bollywood celebrityStuntmanਐੱਮ ਬੀ ਸ਼ੈਟੀ ਰੋਹਿਤ ਸ਼ੈਟੀ